ਕਪਿਲ ਸ਼ਰਮਾ ਨੂੰ ਪਸੰਦ ਕਰਨ ਵਾਲਿਆਂ ਦੀ ਸੂਚੀ ਬਹੁਤ ਬਹੁਤ ਲੰਬੀ ਹੈ। ਦੁਨੀਆ ਭਰ ਤੋਂ ਕਪਿਲ ਸ਼ਰਮਾ ਦੇ ਫੈਨਜ਼ ਸ਼ੋਅ ਦਾ ਹਿੱਸਾ ਬਣਨ ਮੁੰਬਈ ਆਉਂਦੇ ਹਨ। ਕਪਿਲ ਦਾ ਸਟੇਟਸ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਹੈ। ਇਥੋਂ ਤੱਕ ਕਿ ਆਪਣੇ ਆਪ ਵੱਡੇ – ਵੱਡੇ ਫਿਲਮ ਸਟਾਰ ਵੀ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਉਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਕਪਿਲ ਦੀ ਵੱਧਦੀ ਪਾਪੁਲੈਰਿਟੀ ਕਦੇ-ਕਦੇ ਉਨ੍ਹਾਂ ‘ਤੇ ਹੀ ਭਾਰੀ ਪੈ ਜਾਂਦੀ ਹੈ। ਬੀਤੇ ਦਿਨੀਂ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਵਿੱਚ ਇੱਕ ਅਜਿਹਾ ਕਿੱਸਾ ਸ਼ੇਅਰ ਕੀਤਾ ਜਿਸ ਵਿੱਚ ਇੱਕ ਫੈਨ ਨੇ ਉਨ੍ਹਾਂ ਨੂੰ ਜਬਰਦਸਤੀ ਕਿੱਸ ਕਰ ਲਿਆ ਸੀ।
ਬੀਤੇ ਐਤਵਾਰ ‘ਦ ਕਪਿਲ ਸ਼ਰਮਾ ਸ਼ੋਅ ਵਿੱਚ ਕਪਿਲ ਨੇ ਆਪਣੇ ਵਿਆਹ ਦਾ ਇੱਕ ਅਨੌਖਾ ਕਿੱਸਾ ਸਾਂਝਾ ਕੀਤਾ। ਇਸ ਕਿੱਸੇ ਨੂੰ ਸੁਣ ਕੇ ਸੈੱਟ ‘ਤੇ ਮੌਜੂਦ ਸਾਰੇ ਲੋਕ ਜ਼ੋਰ ਜ਼ੋਰ ਨਾਲ ਹੱਸਣ ਲੱਗੇ। ਕਪਿਲ ਨੇ ਦੱਸਿਆ, ਮੇਰੇ ਵਿਆਹ ਦੇ ਦਿਨ ਇੱਕ ਆਦਮੀ ਸੀ ਜੋ ਹਰ ਫੰਕਸ਼ਨ ਵਿੱਚ ਪਹੁੰਚਿਆ ਸੀ ਅਤੇ ਜਦੋਂ ਮੈਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦੇਣ ਆਇਆ, ਤਾਂ ਉਸ ਨੇ ਮੈਨੂੰ ਗੱਲ ‘ਤੇ ਕਿੱਸ ਕਰ ਲਿਆ ਪਰ ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਇਨਸਾਨ ਆਖਿਰ ਹੈ ਕੌਣ ? ਮੈਂ ਉਸਦੀ ਹਰਕਤ ਤੋਂ ਪਰੇਸ਼ਾਨ ਹੋ ਗਿਆ ਅਤੇ ਮੈਂ ਉਸਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ, ਜਦੋਂ ਉਹ ਮੇਰੇ ਕੋਲ ਆਇਆ ਤਾਂ ਮੈਂ ਉਸਨੂੰ ਕੂਹਣੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਅਜਿਹੀ ਹਰਕਤ ਨਹੀਂ ਦੁਹਰਾਈ।
ਦੱਸ ਦੇਈਏ ਕਿ ਕਪਿਲ ਸ਼ਰਮਾ ਦਾ ਸ਼ੋਅ ਅੱਜ ਕੱਲ ਟੀਆਰਪੀ ਵਿੱਚ ਪਛੜ ਗਿਆ ਹੈ। ਪਿਛਲੇ ਹਫਤੇ ਕਪਿਲ ਦਾ ਸ਼ੋਅ 5ਵੇਂ ਨੰਬਰ ‘ਤੇ ਪਹੁੰਚ ਗਿਆ ਸੀ। ਹਾਲਾਂਕਿ ਦਰਸ਼ਕਾਂ ਦਾ ਕਰੇਜ਼ ਇਸ ਸ਼ੋਅ ਨੂੰ ਲੈ ਕੇ ਘੱਟ ਨਹੀਂ ਹੋਇਆ।