ਇੱਕ ਵਾਰ ਫਿਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ਬਾਲੀਵੁੱਡ ਅਦਾਕਾਰ ਕੈਟਰੀਨਾ ਕੈਫ, ਕੀਤਾ ਵੱਡਾ ਐਲਾਨ

TeamGlobalPunjab
2 Min Read

ਨਿਊਜ਼ ਡੈਸਕ : ਇਸ ਸਮੇਂ ਪੂਰੀ ਦੁਨੀਆ ਗਲੋਬਲ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਹੈ। ਇਸ ਵਿਸ਼ਵਵਿਆਪੀ ਮਹਾਮਾਰੀ ‘ਚ ਸਭ ਤੋਂ ਵੱਧ ਦੁੱਖੀ ਰੋਜ਼ਮਰ੍ਹਾ ਮਜ਼ਦੂਰ ਹਨ। ਇਸ ਸਮੇਂ ਦੌਰਾਨ ਕਈ ਬਾਲੀਵੁੱਡ ਹਸਤੀਆਂ ਗਰੀਬ ਅਤੇ ਦਿਹਾੜੀਦਾਰ ਮਜ਼ਦੂਰਾਂ ਦਾ ਸਹਾਰਾ ਬਣ ਕੇ ਉਭਰ ਰਹੀਆਂ ਹਨ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਕੈਟਰੀਨਾ ਕੈਫ ਇੱਕ ਵਾਰ ਫਿਰ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ।

ਅਦਾਕਾਰ ਕੈਟਰੀਨਾ ਕੈਫ ਨੇ ਲੌਕਡਾਊਨ ਦੇ ਕਾਰਨ ਆਰਥਿਕ ਪੱਖੋਂ ਮੁਸ਼ੀਬਤ ਦਾ ਸਾਹਮਣਾ ਕਰ ਰਹੇ ਮਹਾਰਾਸ਼ਟਰ ਸੂਬੇ ਦੇ ਜ਼ਿਲ੍ਹਾ ਭੰਡਾਰਾ ਦੇ ਦਿਹਾੜੀਦਾਰ ਮਜ਼ਦੂਰਾਂ ਲਈ ਮਦਦ ਦਾ ਹੱਥ ਅੱਗੇ ਵਧਾਇਆ ਹੈ। ਕੈਫ ਨੇ ਆਪਣੇ ਬ੍ਰਾਂਡ ‘ਕੇ-ਬਿਊਟੀ’ ਰਾਹੀਂ ਦਿਹਾੜੀਦਾਰ ਮਜ਼ਦੂਰਾਂ ਦੀ ਮਦਦ ਦਾ ਐਲਾਨ ਕੀਤਾ ਹੈ। ਬੀਤੇ ਮੰਗਲਵਾਰ ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੋਂ  ਮਹਾਰਾਸ਼ਟਰ ਦੇ ਭੰਡਾਰਾ ਜ਼ਿਲੇ ਦੇ ਆਸ ਪਾਸ ਦੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਦਾ ਐਲਾਨ ਕੀਤਾ। ਕੈਟਰੀਨਾ ਨੇ ਲਿਖਿਆ, ‘ਕੇ-ਬਿਊਟੀ ਅਤੇ ਦੇਹਾਤ ਫਾਉਂਡੇਸ਼ਨ #KareWithKayBeauty ਦੇ ਲਈ ਫਿਰ ਤੋਂ ਮਦਦ ਕਰਨ ਜਾ ਰਹੇ ਹਾਂ। ਅਸੀਂ ਮਿਲ ਕੇ ਮਹਾਰਾਸ਼ਟਰ ਦੇ ਭੰਡਾਰਾ ਜ਼ਿਲੇ ਦੇ ਆਸ ਪਾਸ ਦੇ ਪਿੰਡਾਂ ਵਿਚ ਰਹਿੰਦੇ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਭੋਜਨ ਅਤੇ ਸੈਨੇਟਰੀ ਨਾਲ ਜੁੜੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਹਨ।’

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕੈਟਰੀਨਾ ਕੈਫ ਪ੍ਰਧਾਨ ਮੰਤਰੀ ਕੇਅਰਜ਼ ਫੰਡ ਅਤੇ ਮਹਾਰਾਸ਼ਟਰ ਦੀ ਮੁੱਖ ਮੰਤਰੀ ਰਾਹਤ ਰਾਹਤ ਫੰਡ ਵਿੱਚ ਸਹਾਇਤਾ ਦੇ ਚੁੱਕੀ ਹੈ। ਕੈਟਰੀਨਾ ਕੈਫ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਫਿਲਮ ‘ਭਾਰਤ’ ਨਜ਼ਰ ਆਏ ਸਨ। ਫਿਲਮ ‘ਚ ਉਨ੍ਹਾਂ ਨਾਲ ਦਿਸ਼ਾ ਪਟਨੀ, ਜੈਕੀ ਸ਼ਰਾਫ ਅਤੇ ਸੁਨੀਲ ਗਰੋਵਰ ਵਰਗੇ ਅਭਿਨੇਤਾ ਵੀ ਸਨ।

Share this Article
Leave a comment