ਦੁੱਧ ‘ਚ ਇਹ ਖਾਸ ਚੀਜਾਂ ਮਿਲਾ ਕੇ ਪੀਣ ਨਾਲ ਇਮਿਊਨਿਟੀ ‘ਚ ਹੋਵੇਗਾ ਵਾਧਾ

TeamGlobalPunjab
2 Min Read

ਨਿਊਜ਼ ਡੈਸਕ: ਕੋਰੋਨਾ ਵਾਇਰਸ ਨੇ ਹੁਣ ਫਿਰ ਤੋਂ ਆਪਣਾ ਖਤਰਨਾਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਹੁਣ ਤੱਕ ਦੇਸ਼ ਵਿੱਚ ਲੱਖਾਂ ਲੋਕ ਇਸ ਮਹਾਂਮਾਰੀ ਦੀ ਲਪੇਟ ‘ਚ ਆ ਚੁੱਕੇ ਹਨ ਤੇ ਕੁਝ ਮਾਹਰਾਂ ਅਨੁਸਾਰ ਕੋਰੋਨਾ ਇਸ ਵਾਰ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਅਜਿਹੇ ‘ਚ ਡਾਕਟਰਾਂ ਦਾ ਕਹਿਣਾ ਹੈ ਕਿ ਵਾਇਰਸ ਤੋਂ ਬਚੇ ਰਹਿਣ ਲਈ ਵਿਅਕਤੀ ਨੂੰ ਆਪਣੀ ਇਮਿਊਨਿਟੀ ਵਧਾਉਣ ਦੀ ਜ਼ਰੂਰਤ ਹੈ।

-ਲੋਕਾਂ ਨੂੰ ਆਪਣੀ ਇਮਿਊਨਿਟੀ ਬਣਾਏ ਰੱਖਣ ‘ਚ ਦੁੱਧ ਦੇ ਨਾਲ ਹਲਦੀ ਦਾ ਸੇਵਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਇਸ ਤੋਂ ਇਲਾਵਾ ਵੀ ਕਈ ਅਜਿਹੀਆਂ ਚੀਜ਼ਾਂ ਹਨ ਜਿਸ ਦਾ ਦੁੱਧ ਨਾਲ ਸੇਵਨ ਕਰ ਕੇ ਤੁਸੀਂ ਆਪਣੀ ਇਮਿਊਨਿਟੀ ਵਧਾ ਸਕਦੇ ਹੋ।

ਆਓ ਜਾਣਦੇ ਹਾਂ ਕੁਝ ਅਜਿਹੀਆਂ ਨਵੀਆਂ ਚੀਜ਼ਾਂ ਬਾਰੇ:

-ਖਜੂਰ ‘ਚ ਸਭ ਤੋਂ ਜ਼ਿਆਦਾ ਐਂਟੀ ਆਕਸੀਡੈਂਟ, ਐਂਟੀ ਵਾਇਰਲ, ਵਿਟਾਮਿਨ ਅਤੇ ਆਇਰਨ ਦੇ ਗੁਣ ਮੌਜੂਦ ਹੁੰਦੇ ਹਨ। ਖਜੂਰ ਨੂੰ ਦੁੱਧ ਵਿਚ ਉਬਾਲ ਕੇ ਪੀਣ ਨਾਲ ਤੁਸੀਂ ਆਪਣੀ ਇਮਿਊਨਿਟੀ ਮਜ਼ਬੂਤ ਅਤੇ ਚੰਗੀ ਬਣਾ ਕੇ ਰੱਖ ਸਕਦੇ ਹੋ।

- Advertisement -

-ਕੱਦੂ, ਸੂਰਜਮੁਖੀ ਤੇ ਅਲਸੀ ਦੇ ਬੀਜਾਂ ਦੇ ਨਾਲ ਦੁੱਧ ਪੀਓ। ਇਹ ਤੁਹਾਡੇ ਸਰੀਰ ਲਈ ਫ਼ਾਇਦੇਮੰਦ ਹੋਣ ਦੇ ਨਾਲ-ਨਾਲ ਸਰੀਰ ਨੂੰ ਇਨਫੈਕਸ਼ਨ ਸਰਦੀ ਤੇ ਖੰਘ ਜ਼ੁਕਾਮ ਤੋਂ ਵੀ ਬਚਾਅ ਕਰਨਗੇ।

-ਦੁੱਧ ਨਾਲ ਸੁੱਕੇ ਮੇਵਿਆਂ ਦਾ ਸੇਵਨ ਕਰਨ ਨਾਲ ਪੌਸ਼ਟਿਕਤਾ ਦੁੱਗਣੀ ਹੋ ਜਾਂਦੀ ਹੈ। ਹਰ ਪ੍ਰਕਾਰ ਦੀ ਮੌਸਮੀ ਬਿਮਾਰੀ ਤੋਂ ਇਲਾਵਾ ਇਹ ਡਾਇਬੀਟੀਜ਼, ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।

-ਹਲਦੀ ਵਾਲੇ ਦੁੱਧ ਨੂੰ ਤਾਂ ਹਰ ਤਰ੍ਹਾਂ ਦੀ ਬਿਮਾਰੀ ਵਿੱਚ ਫ਼ਾਇਦਾ ਹੁੰਦਾ ਹੈ। ਇਸ ਨੂੰ ਪੀਣ ਨਾਲ ਵੀ ਇਮਿਊਨਿਟੀ ਵਿੱਚ ਸੁਧਾਰ ਹੁੰਦਾ ਹੈ। ਹਲਦੀ ਵਿੱਚ ਮੌਜੂਦ ਐਂਟੀ ਬੈਕਟੀਰੀਅਲ, ਐਂਟੀ ਇਨਫਲੇਮੇਟਰੀ ਸਰੀਰ ਨੂੰ ਕਈ ਬਿਮਾਰੀਆਂ ਤੋਂ ਸੁਰੱਖਿਆ ਦਿੰਦੇ ਹਨ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment