ਸਮੇਂ ਦੇ ਨਾਲ ਨਾਲ ਇੰਝ ਆਦਿਤਿਆ ਪੰਚੋਲੀ ਤੇ ਕੰਗਣਾ ਰਨੌਤ ਦੇ ਵਿੱਚ ਲੜ੍ਹਾਈ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਦੋਨੋ ਬਾਲੀਵੁੱਡ ਸਟਾਰ ਲੰਮੇ ਸਮੇਂ ਤੋਂ ਇੱਕ ਦੂਜੇ ਦੇ ਖਿਲਾਫ ਬਿਆਨ ਦਿੰਦੇ ਹੀ ਰਹਿੰਦੇ ਹਨ। ਦੱਸਣਯੋਗ ਹੈ ਕਿ ਕੰਗਨਾ ਰਨੌਤ ਨੇ ਬੀਤੇ ਸਮੇਂ ਇੱਕ ਇੰਟਰਵਿਊ ਦੌਰਾਨ ਰੇਸ-2 ਦੇ ਐਕਟਰ ਆਦਿਤਿਆ ਪੰਚੋਲੀ ‘ਤੇ ਮਾਨਸਿਕ ਅਤੇ ਸਰੀਰਕ ਸੋਸ਼ਣ ਦੇ ਦੋਸ਼ ਲਾਏ ਸਨ। ਉੱਥੇ ਹੀ ਜੇਕਰ ਤਾਜਾ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਦਿਤਿਆ ਨੇ ਕੰਗਨਾ ਰਨੌਤ ਵਿਰੁੱਧ ਕੇਸ ਵੀ ਦਰਜ ਕਰਵਾਇਆ ਹੈ। ਆਦਿੱਤਿਆ ਦਾ ਕਹਿਣਾ ਹੈ ਕਿ ਕੰਗਨਾ ਉਸ ਨੂੰ ਬੇਮਤਲਬ ਤੋਂ ਫਸਾਉਣਾ ਚਾਹੁੰਦੀ ਹੈ।
ਮੀਡੀਆ ਰਿਪੋਰਟਜ ਦੇ ਮੁਤਾਬਿਕ ਆਦਿੱਤਿਆ ਨੇ ਕੁਝ ਦਿਨ ਪਹਿਲਾਂ ਹੀ ਕੰਗਣਾ ਖਿਲਾਫ ਐਫਆਈਆਰ ਦਰਜ਼ ਕਰਵਾਈ ਸੀ। ਇੱਥੇ ਇਹ ਵੀ ਦੱਸ ਦਈਏ ਕਿ ਇਹ ਸ਼ਿਕਾਇਤ ਉਸ ਸ਼ਿਕਾਇਤ ਦੀ ਕਾਉਂਟਰ ਐਪਲੀਕੇਸ਼ਨ ਹੈ ਜਿਹੜੀ ਕਿ ਕੁਝ ਸਮਾਂ ਪਹਿਲਾਂ ਕੰਗਣਾ ਰਨੌਤ ਅਤੇ ਉਸ ਦੀ ਭੈਣ ਰੰਗੋਲੀ ਨੇ ਸਰੀਰਕ ਸੋਸ਼ਣ ਦਾ ਇਲਜ਼ਾਮ ਲਾ ਕੇ ਦਰਜ਼ ਕਰਵਾਈ ਸੀ।
ਆਦਿੱਤਿਆ ਨੇ ਆਪਣੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਕਿ ਕੰਗਣਾ ਦਾ ਵਕੀਲ ਉਸ ਵਿਰੁੱਧ ਰੇਪ ਕੇਸ ਦਾ ਮਾਮਲਾ ਦਰਜ਼ ਕਰਵਾਉਣ ਦੀ ਗੱਲ ਕਹੀ ਹੈ ਇਹ ਸਹੀ ਨਹੀਂ ਹੈ। ਜਾਣਕਾਰੀ ਮੁਤਾਬਕ ਆਦਿੱਤਿਆ ਨੇ ਇਹ ਸ਼ਿਕਾਇਤ ਵਰਸੋਵਾ ਪੁਲਿਸ ਸਟੇਸ਼ਨ ‘ਚ ਦਰਜ ਕਰਵਾਈ ਹੈ ਅਤੇ ਨਾਲ ਹੀ ਇੱਕ ਵੀਡੀਓ ਅਤੇ ਰਿਕਾਰਡਿੰਗ ਵੀ ਸਬੂਤ ਵਜੋਂ ਪੇਸ਼ ਕੀਤੀ ਹੈ।