ਇਸ ਵਜ੍ਹਾ ਕਾਰਨ ਬੁਖਾਰ ਦੇ ਨਾਲ Blood Platelets ‘ਚ ਹੋਣ ਲਗਦੀ ਹੈ ਕਮੀ

TeamGlobalPunjab
2 Min Read

ਡੇਂਗੂ ਦੀ ਬਿਮਾਰੀ ਦਾ ਸਭ ਤੋਂ ਵੱਡਾ ਕਾਰਨ ਵਾਇਰਲ ਇਨਫੈਕਸ਼ਨ ਹੁੰਦਾ ਹੈ, ਜੋ ਕਿ ਮਾਸੂਨ ਦੌਰਾਨ ਸਾਫ ਪਾਣੀ ‘ਚ ਪੈਦਾ ਹੋਣ ਵਾਲੇ ਮੱਛਰਾਂ ਨਾਲ ਫੈਲਦਾ ਹੈ। ਡੇਂਗੂ ਦੀ ਪਹਿਚਾਣ ਇਨ੍ਹਾਂ ਲੱਛਣਾ ਤੋਂ ਕੀਤੀ ਜਾ ਸਕਦੀ ਹੈ ਜਿਵੇਂ ਕਿ ਸਿਰਦਰਦ, ਤੇਜ਼ ਬੁਖਾਰ, ਜੋੜਾਂ ਤੇ ਮਾਸਪੇਸ਼ੀਆਂ ‘ਚ ਦਰਦ ਤੇ ਖਿਚਾਅ ਆਉਣਾ ਆਦਿ।

ਅਜਿਹੇ ਲੱਛਣ ਦਿਖਣ ‘ਤੇ ਮਰੀਜ਼ ਨੂੰ ਡਾਕਟਰੀ ਸਲਾਹ ਨਾਲ ਤੁਰੰਤ ਖੂਨ ਦੀ ਜਾਂਚ ਕਰਵਾਣੀ ਚਾਹੀਦੀ ਹੈ। ਡੇਂਗੂ ਬੁਖਾਰ ਦੇ ਦੌਰਾਨ ਮਰੀਜ਼ ਦੇ ਸਰੀਰ ਵਿੱਚ ਲਹੂ ਦੇ ਲਾਲ ਸੈੱਲ (RBC), ਲਹੂ ਦੇ ਚਿੱਟੇ ਸੈੱਲ (WBC) ਅਤੇ ਪਲੇਟਲੈਟਸ ਦੀ ਮਾਤਰਾ ਲਗਾਤਾਰ ਘਟਣੀ ਸ਼ੁਰੂ ਹੋ ਜਾਂਦੀ ਹੈ।

ਪਰ ਅਜਿਹੀ ਸਥਿਤੀ ਲਗਾਤਾਰ ਬਣੀ ਰਹਿਣਾ ਸਾਈਟੋਪੀਨੀਆ ਦੀ ਵਜ੍ਹਾ ਕਾਰਨ ਵੀ ਹੋ ਸਕਦਾ ਹੈ। ਸਾਡੇ ਖੂਨ ਵਿੱਚ ਤਿੰਨ ਮੁੱਖ ਸੈੱਲ ਹੁੰਦੇ ਹਨ। ਪਹਿਲਾ ਰੈੱਡ ਬਲੱਡ ਸੈੱਲ ਯਾਨੀ ਲਹੂ ਦੇ ਲਾਲ ਸੈੱਲ ਜਿਨ੍ਹਾਂ ਦਾ ਮੁੱਖ ਕੰਮ ਦੇ ਪੂਰੇ ਸਰੀਰ ਵਿਚ ਆਕਸੀਜਨ ਤੇ ਪੋਸ਼ਕ ਤੱਤ ਪਹੁੰਚਾਉਣਾ ਹੈ। ਦੂਜਾਂ ਵ੍ਹਾਈਟ ਬਲੱਡ ਸੈੱਲ ਯਾਨੀ ਲਹੂ ਦੇ ਚਿੱਟੇ ਸੈੱਲ ਇਹ ਸਾਡੇ ਸਰੀਰ ‘ਚ ਬੈਕਟੀਰੀਆ ਨਾਲ ਲੜ੍ਹਦੇ ਹਨ। ਤੀਜੇ ਪਲੇਟਲੈਟਸ ਜੋ ਕਿ ਖੂਨ ਦਾ ਥੱਕਾ ਬਣਾਉਣ ‘ਚ ਮਦਦਗਾਰ ਹੁੰਦੇ ਹਨ।

ਇੱਥੇ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਸਾਈਟੋਪੀਨੀਆ ਦੀ ਸਥਿਤੀ ‘ਚ ਇੱਕ ਜਾਂ ਉਸ ਤੋਂ ਜ਼ਿਆਦਾ ਲਹੂ ਦੇ ਸੈੱਲ ਜਾ ਪਲੇਟਲੇਟਸ ਦਾ ਸਤਰ ਨੀਚੇ ਗਿਰਦਾ ਜਾਂਦਾ ਹੈ। ਸਾਇਟੋਪੇਨੀਆ ਦੀ ਇਕ ਕਿਸਮ ਯਾਨੀ ਅਨੀਮੀਆ ਨੂੰ ਅਸੀਂ ਸਾਰੇ ਜਾਣਦੇ ਹਾਂ। ਅਜਿਹਾ ਹੀ ਲਿਊਕੋਪੀਨੀਆ ਹੁੰਦਾ ਹੈ ਜਿਸ ਵਿਚ ਚਿੱਟੇ ਲਹੂ ਦੇ ਸੈੱਲਾਂ ਦਾ ਪੱਧਰ ਡਿੱਗਦਾ ਹੈ। ਥ੍ਰੋਮਬੋਸਾਈਟੋਪੇਨੀਆ ‘ਚ ਪਲੇਟਲੈਟਸ ਤੇ ਪੈਂਸੀਟੋਪੀਨਿਆ ‘ਚ ਇਨ੍ਹਾਂ ਤਿੰਨੇ ਜ਼ਰੂਰੀ ਤੱਤਾਂ ਦੀ ਘਾਟ ਹੁੰਦੀ ਹੈ।

Share this Article
Leave a comment