ਅਮਰੀਕੀ ਵੈਬਸਾਈਟ ਨੇ ਸਿੱਖ ਮੇਅਰ ਦੀ ਤਸਵੀਰ ਨਾਲ ਛੇੜਛਾੜ ਕਰ ਤਾਨਾਸ਼ਾਹ ਦੇ ਰੂਪ ‘ਚ ਦਿਖਾਇਆ

TeamGlobalPunjab
2 Min Read

ਵਾਸ਼ਿੰਗਟਨ: ਨਿਊਜਰਸੀ ਸਥਿਤ ਇੱਕ ਵੈਬਸਾਈਟ ਪਹਿਲੇ ਸਿੱਖ ਮੇਅਰ ਤਸਵੀਰ ਨਾਲ ਛੇੜਛਾੜ ਕਰਨ ‘ਤੇ ਆਲੋਚਨਾ ਦੇ ਨਿਸ਼ਾਨੇ ‘ਤੇ ਆ ਗਈ ਹੈ। ਤਸਵੀਰ ‘ਚ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੂੰ ਅਰਬ ਦੇ ਇੱਕ ਤਾਨਾਸ਼ਾਹ ਦੇ ਰੂਪ ‘ਚ ਦਿਖਾਇਆ ਗਿਆ ਹੈ।
ਅਮਰੀਕਨ ਬਜ਼ਾਰ ਦੀ ਰਿਪੋਰਟ ਦੇ ਮੁਤਾਬਕ ਵੈਬਸਾਈਟ ‘ਹਡਸਨ ਮਾਈਲ ਸਕੁਏਅਰ ਵਿਊ’ (Hudson Mile Square View) ਨੇ ਮੇਅਰ ਰਵੀ ਭੱਲਾ ਦੀ ਇੱਕ ਤਸਵੀਰ ਜਾਰੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਦੀ ਤਸਵੀਰ ਨੂੰ ਅੰਗ੍ਰੇਜ਼ੀ ਫ਼ਿਲਮ ‘ਦ ਡਿਕਟੇਟਰ’ ਦੇ ਤਾਨਾਸ਼ਾਹ ਵਾਂਗ ਦਿਖਾਇਆ ਗਿਆ ਹੈ।
ਮੇਅਰ ਰਵੀ ‘ਤੇ ਆਪਣੀ ਸ਼ਕਤੀਆਂ ਦਾ ਗਲਤ ਇਸਤੇਮਾਲ ਕਰਦੇ ਹੋਏ ਜ਼ਿਆਦਾ ਟੈਕਸ ਲਗਾਉਣ ਦਾ ਦੋਸ਼ ਲਗਾਇਆ ਗਿਆ ਹੈ।

ਵੈੱਬਸਾਈਟ ਨੇ ਖ਼ਬਰ ਵਿੱਚ ਲਿਖਿਆ ਹੈ ਕਿ ਰਵੀ ਭੱਲਾ ਨੇ ਟੈਕਸ ਦਰ ਨੂੰ ਤਿੰਨ ਫ਼ੀਸਦ ਵਧਾਉਣ ਦਾ ਪ੍ਰਸਤਾਵ ਰੱਖਿਆ ਪਰ ਕੌਂਸਲ ਨੇ ਇਸ ਨੂੰ ਪ੍ਰਵਾਨ ਨਹੀਂ ਕੀਤਾ। ਫਿਰ ਟੈਕਸ ਨੂੰ ਇੱਕ ਫ਼ੀਸਦੀ ਕਰ ਦਿੱਤਾ ਗਿਆ। ਹਾਲਾਂਕਿ, ਇਹ ਮਾਮਲਾ ਹਾਲੇ ਪ੍ਰਕਿਰਿਆ ਵਿੱਚ ਹੈ, ਪਰ ਪਹਿਲਾਂ ਇਹ ਤਸਵੀਰ ਨਾਲ ਛੇੜਛਾੜ ਕਰ ਦਿੱਤੀ ਗਈ। ਸਿੱਖ ਭਾਈਚਾਰੇ ਵੱਲੋਂ ਵੈੱਬਸਾਈਟ ਵੱਲੋਂ ਕੀਤੀ ਗਈ ਇਸ ਹਰਕਤ ‘ਤੇ ਸਖਤ ਰੋਸ ਜਤਾਇਆ ਜਾ ਰਿਹਾ ਹੈ।

ਸਿੱਖ ਸਮਾਜਿਕ ਕਰਮਚਾਰੀ ਸਿਮਰਨ ਜੀਤ ਸਿੰਘ ਨੇ ਟਵੀਟ ਕਰਦਿਾਆਂ ਕਿਹਾ ਕਿ ਰਵੀ ਭੱਲਾ ਅਜਿਹੇ ਪਹਿਲੇ ਦਸਤਰਧਾਰੀ ਸਿੱਖ ਹਨ ਜੋ ਅਮਰੀਕਾ ਦੇ ਇਤਿਹਾਸ ‘ਚ ਮੇਅਰ ਚੁੱਣੇ ਗਏ ਹਨ। ਉਨ੍ਹਾਂ ਨੇ ਬਹੁਤ ਜ਼ਿਆਦਾ ਨਸਲਵਾਦੀ ਗਾਲਾਂ ਸਹਿਣ ਕੀਤੀਆਂ ਹਨ। ਉਨ੍ਹਾਂ ਨੂੰ ਅੱਤਵਾਦੀ ਕਹਿ ਕੇ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਹੁਣ ਕੋਈ ਰਵੀ ਦੀ ਤਸਵੀਰ ‘ਚ ਛੇੜਛਾੜ ਕਰ ਇੱਕ ਤਾਨਾਸ਼ਾਹ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ ਇਹ ਨਸਲਵਾਦੀ ਹੈ ਤੇ ਬਿਲਕੁਲ ਗਲਤ ਹੈ। ਬਾਅਦ ‘ਚ ਵੈਬਸਾਈਟ ਨੇ ਸਫਾਈ ਵਿੱਚ ਕਿਹਾ ਕਿ ਤਸਵੀਰ ਇੱਕ ਪਾਠਕ ਨੇ ਪੇਸ਼ ਕੀਤੀ ਸੀ। ਹਾਲਾਂਕਿ ਅਮੇਰਿਕਨ ਬਾਜ਼ਾਰ ਨੇ ਦੱਸਿਆ ਕਿ ਇਸ ਵੈਬਸਾਈਟ ਨੇ ਬੀਤੀ ਅਗਸਤ ਵਿੱਚ ਵੀ ਭੱਲਾ ਦੀ ਇੱਕ ਤਸਵੀਰ ਨਾਲ ਛੇੜਛਾੜ ਕੀਤੀ ਸੀ।

Share this Article
Leave a comment