ਅਮਰੀਕਾ ਨੇ ਇਰਾਨੀ ਫੌਜ ਨੂੰ ਐਲਾਨਿਆ ਅੱਤਵਾਦੀ ਸੰਗਠਨ

TeamGlobalPunjab
2 Min Read

ਵਾਸ਼ਿੰਗਟਨ: ਇਰਾਨ ‘ਤੇ ਕਈ ਬੈਨ ਲਗਾਉਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨੀ ਫ਼ੌਜ ਦੇ ਰੈਵਿਲੀਊਸ਼ਨਰੀ ਗਾਰਡਜ਼ ਨੂੰ ਇਕ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਕਰ ਦਿੱਤਾ। ਇਹ ਪਹਿਲੀ ਵਾਰ ਹੈ ਕਿ ਜਦੋਂ ਅਮਰੀਕਾ ਨੇ ਦੂਜੇ ਦੇਸ਼ ਦੀ ਫ਼ੌਜ ਨੂੰ ਅੱਤਵਾਦੀ ਸੰਗਠਨ ਕਰਾਰ ਦਿੱਤਾ ਹੈ।

ਇਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਇਰਾਨ ਨੇ ਅਮਰੀਕੀ ਮੱਧ ਕਮਾਨ ਨੂੰ ਅੱਤਵਾਦੀ ਸੰਗਠਨ ਐਲਾਨ ਕਰਕੇ ਜਵਾਬੀ ਕਾਰਵਾਈ ਕੀਤੀ। ਦੱਸ ਦੇਈਏ ਕਿ ਟਰੰਪ ਦੁਆਰਾ ਅਮਰੀਕਾ ਅਤੇ ਇਰਾਨ ਵਿਚਾਲੇ ਹੋਏ ਅੰਤਰਰਾਜੀ ਪਰਮਾਣੂ ਸਮਝੌਤੇ ਨੂੰ ਖ਼ਤਮ ਕਰਨ ਮਗਰੋਂ ਵਾਸ਼ਿੰਗਟਨ ਅਤੇ ਤੇਹਰਾਨ ਵਿਚਾਲੇ ਤਣਾਅ ਵੱਧ ਗਿਆ ਹੈ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ-ਇਰਾਨ ਦੀ ਵਿਸ਼ੇਸ਼ ਫ਼ੌਜ ਬਲ ‘ਰੈਵਿਲੀਊਸ਼ਨਰੀ ਗਾਰਡਜ਼ ਕਾਰਪ’ (ਆਈਆਰਜੀਸੀ) ਨੂੰ ਇਕ ਅੱਤਵਾਦੀ ਸੰਗਠਨ ਐਲਾਨ ਕਰ ਰਿਹਾ ਹੈ।

ਟਰੰਪ ਨੇ ਇਕ ਬਿਆਨ ਚ ਕਿਹਾ, ਇਹ ਅਚਾਨਕ ਚੁਕਿਆ ਕਦਮ ਇਹ ਯਾਦ ਦੁਆਉਂਦਾ ਹੈ ਕਿ ਇਰਾਨ ਨਾ ਸਿਰਫ ਅੱਤਵਾਦ ਨੂੰ ਜਨਮ ਦੇਣ ਵਾਲਾ ਦੇਸ਼ ਹੈ ਬਲਕਿ ਆਈਆਰਜੀਸੀ ਅੱਤਵਾਦ ਨੂੰ ਪੈਸਾ ਮੁਹੱਈਆ ਕਰਾਉਣ ਅਤੇ ਉਸ ਨੂੰ ਵਾਧਾ ਦੇਣ ਚ ਸਰਗਰਮੀ ਨਾਲ ਲਗਿਆ ਹੈ।”

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਸੋਮਵਾਰ ਨੂੰ ਸਾਰੇ ਬੈਂਕਾਂਅਤੇ ਕਾਰੋਬਾਰੀਆਂ ਨੂੰ ਇਰਾਨ ਦੇ ਰੈਵਿਲੀਊਸ਼ਨਰੀ ਗਾਰਡਜ਼ ਨਾਲ ਕੰਮਕਾਜ ਜਾਰੀ ਰੱਖਣ ’ਤੇ ਨਤੀਜੇ ਭੁੱਗਤਾਨ ਦੀ ਚੇਤਾਵਨੀ ਦਿੱਤੀ ਹੈ।

ਪੋਂਪਿਓ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਕਦਮ ਇਕ ਹਫ਼ਤੇ ਅੰਦਰ ਲਾਗੂ ਹੋ ਜਾਵੇਗਾ। ਇਰਾਨ ਨੂੰ ਇਕ ਆਮ ਰਾਸ਼ਟਰ ਵਜੋਂ ਵਤੀਰਾ ਕਰਨ ਲਈ ਪਾਬੰਦੀ ਅਤੇ ਦਬਾਅ ਜਾਰੀ ਰੱਖੇਗਾ ਤੇ ਅਮਰੀਕਾ ਦੇ ਸਾਥੀਆਂ ਤੋਂ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਅਪੀਲ ਕਰੇਗਾ।

ਪੋਂਪਿਓ ਨੇ ਕਿਹਾ, ਇਰਾਨ ਦੇ ਨੇਤਾ ਕ੍ਰਾਂਤੀਕਾਰੀ ਨਹੀਂ ਹਨ ਤੇ ਲੋਕ ਬੇਹਤਰ ਦੇ ਹੱਕਦਾਰ ਹਨ ਜਦਕਿ ਇਹ ਨੇਤਾ ਮੌਕਾਪ੍ਰਸਤ ਹਨ। ਬਾਅਦ ਚ ਇਕ ਟਵੀਟ ਚ ਪੋਂਪਿਓ ਨੇ ਕਿਹਾ ਕਿ ਸਾਨੂੰ ਇਰਾਨ ਦੇ ਲੋਕਾਂ ਨੂੰ ਉਨ੍ਹਾਂ ਦੀ ਆਜ਼ਾਦੀ ਦੁਆਉਣ ਚ ਮਦਦ ਕਰਨੀ ਚਾਹੀਦੀ ਹੈ।

- Advertisement -
Share this Article
Leave a comment