ਪੰਜਾਬੀ ਮੂਲ ਦੀ ਰੂਪੀ ਮਾਵੀ ਨੇ ਇਟਲੀ ‘ਚ ਵਧਾਇਆ ਪੰਜਾਬੀਆਂ ਦਾ ਮਾਣ, ਸਰਕਾਰੀ ਗਜ਼ਟ ‘ਚ ਦਰਜ ਹੋਇਆ ਨਾਮ

TeamGlobalPunjab
1 Min Read

ਮਿਲਾਨ: ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਾਂਗ ਇਟਲੀ ‘ਚ ਵੀ ਪੰਜਾਬੀ ਲੋਕ ਆਪਣੀ ਚੜ੍ਹਤ ਦੇ ਝੰਡੇ ਗੱਡ ਰਹੇ ਹਨ। ਇਸ ‘ਚ ਹੀ ਹੁਣ ਇਟਲੀ ਦੀ ਜੰਮਪਲ ਰੂਪੀ ਮਾਵੀ ਪੰਜਾਬੀ ਮੂਲ ਦੀ ਲੜਕੀ ਨੇ ਇਟਲੀ ‘ਚ ਕੋਮਰਚੀਆਲਿਸਟਾ ਦੀ ਡਿਗਰੀ ਕਰਕੇ ਇਟਲੀ ਦੀ ਸਰਕਾਰੀ ਗਜ਼ਟ ਆਲਬੋ ਕੋਮਰਚੀਆਲਿਸਟੀ ਐਡ ਐਸਪੈਰੇਤੀ ਕੋਨਤਾਬਲੀ ’ਚ ਆਪਣਾ ਨਾਂ ਦਰਜ ਕਰਵਾਇਆ ਹੈ। ਰੂਪੀ ਮਾਵੀ ਪਹਿਲੀ ਪੰਜਾਬਣ ਹੈ ਜਿਸ ਨੂੰ ਕਿ ਇਹ ਮਾਣ ਹਾਸਲ ਹੋਇਆ ਹੈ। ਇਸ ਨਾਲ ਰੂਪੀ ਮਾਵੀ ਨੇ ਪੂਰੀ ਦੁਨੀਆ ‘ਚ ਆਪਣੇ ਪਰਿਵਾਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਰੂਪੀ ਮਾਵੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਪਾਲ ਮਾਵੀ, ਮਾਤਾ ਕੁਲਦੀਪ ਕੌਰ ਤੇ ਭੈਣ ਭਰਾ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਅਧੀਨ ਪੈਂਦੇ ਸ਼ਹਿਰ ਕਿਆਰੀ ਵਿਖੇ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਸ਼ਹਿਰ ਸਮਾਣਾ ਕਲਾਂ ਨਾਲ ਸਬੰਧਿਤ ਹੈ। ਰੂਪੀ ਮਾਵੀ ਨੇ ਆਪਣੀ ਪੜ੍ਹਾਈ ਇਟਲੀ ਵਿਚ ਹੀ ਪੂਰੀ ਕੀਤੀ ਹੈ ਅਤੇ ਯੂਨੀਵਰਸਿਟੀ ਬੈਰਗਾਮੋ ਤੋਂ ਇਕਨਾਮਿਕਸ ਇਨ ਫਾਇਨਾਂਸ ਦੀ ਡਿਗਰੀ ‘ਚ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।

Share this Article
Leave a comment