ਅਮਰੀਕਾ ਦੇ ਲੋਕ ਕੋਰੋਨਾ ਦੇ ਨਾਲ ਲੜਣ ਲਈ ਤਿਆਰ, ਵੱਡੀ ਗਿਣਤੀ ਵਿਚ ਉਤਰੇ ਸੜਕਾਂ ਤੇ

TeamGlobalPunjab
2 Min Read
ਵਾਸ਼ਿੰਗਟਨ:-ਅਮਰੀਕਾ ਵਿਚ ਕਈ ਥਾਵਾਂ ਤੇ ਲਾਕਡਊਨ ਦੇ ਮੱਦੇਨਜ਼ਰ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ ਹਨ। ਜਿੰਨਾਂ ਵਿਚ ਮਿਨੇਸੋਟਾ, ਕੇਂਟੁਕੀ, ਉਟਾਹ, ਨਾਰਥ ਕੈਰੋਲੀਨਾ, ਓਹੀਓ ਅਜਿਹੇ ਸੂਬੇ ਹਨ ਜਿਥੇ ਸਥਿਤੀ ਜਿਆਦਾ ਖਰਾਬ ਹੋ ਗਈ ਹੈ। ਕੋਰੋਨਾ ਵਾਇਰਸ ਦੇ ਕਾਰਨ ਬੰਦ ਦੀ ਸਥਿਤੀ ਵਿਚ ਹੋਰਨਾਂ ਦੇਸ਼ਾਂ ਦੀ ਤਰਾਂ ਅਮਰੀਕਾ ਦੀ ਅਰਥ-ਵਿਵਸਥਾ ਵੀ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਆਪਣੀਆਂ ਨੌਕਰੀਆਂ, ਵਪਾਰ ਆਦਿ ਦੇ ਡੁੱਬ ਜਾਣ ਦੇ ਲਾਲੇ ਪਏ ਹੋਏ ਹਨ। ਇਸ ਡੁੱਬਦੀ ਅਰਥ ਵਿਵਸਥਾ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਇਹਨਾਂ ਸੂਬਿਆਂ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿਤੇ ਹਨ ਅਤੇ ਕੋਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਬੇਸ਼ਕ ਸਰਕਾਰ ਨੇ ਲੋਕਾਂ ਨੂੰ ਬਾਰਾਂ ਸੌ ਡਾਲਰ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਪਰ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਹਨ ਅਤੇ ਘਰ ਦਾ ਕਿਰਾਇਆ ਅਤੇ ਮਹੀਨੇ ਦਾ ਖਰਚਾ ਚਲਾਉਣ ਵਿਚ ਕਾਫੀ ਦਿਕਤ ਆ ਰਹੀ ਹੈ। ਕਾਬਿਲੇਗੌਰ ਹੈ ਕਿ ਅਮਰੀਕਾ ਵਿਚ ਹੁਣ ਤੱਕ  ਸੱਤ ਲੱਖ ਤੋਂ ਜਿਆਦਾ ਲੋਕ ਇਸ ਬਿਮਾਰੀ ਨਾਲ ਇਨਫੈਕਟਡ ਹੋ ਚੁੱਕੇ ਹਨ ਅਤੇ ਪੈਂਤੀ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ।ਲੋਕਾਂ ਨੇ ਤਾਂ ਇਥੋਂ ਤੱਕ ਆਖ ਦਿਤਾ ਹੈ ਕਿ ਉਹ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਲੜਦੇ ਹੋਏ ਵੀ ਕੰਮ ਤੇ ਜਾ ਸਕਦੇ ਹਨ। ਇਸ ਗੱਲ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਦੀ ਅਰਥ-ਵਿਵਸਥਾ ਕਾਫੀ ਜਿਆਦਾ ਡਾਂਵਾਂ-ਡੋਲ ਹੋ ਚੁੱਕੀ ਹੈ ਕਿ ਲੋਕ ਆਪਣੀ ਜਿੰਦਗੀ ਖਤਰੇ ਵਿਚ ਪਾਕੇ ਵੀ ਆਪਣੇ ਕੰਮਾਂ ਤੇ ਜਾਣਾ ਚਾਹੁੰਦੇ ਹਨ।

Share this Article
Leave a comment