ਚੰਡੀਗੜ੍ਹ ਦੇ ਮਨੀਮਾਜਰਾ ‘ਚ ਮਾਂ, ਪੁੱਤ ਤੇ ਧੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ

TeamGlobalPunjab
2 Min Read

ਚੰਡੀਗੜ੍ਹ: ਮਨੀਮਾਜਰਾ ਦੇ ਮਾਡਰਨ ਕੰਪਲੈਕਸ ਸਥਿਤ ਇੱਕ ਘਰ ਵਿੱਚ ਬੁੱਧਵਾਰ ਰਾਤ ਦੋ ਵਜੇ ਮਹਿਲਾ ਤੇ ਉਸਦੇ ਦੋ ਬੱਚਿਆਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਤਿੰਨਾਂ ਦਾ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਕਾਤਲ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ। ਗੁਆਢੀਆਂ ਦੀ ਸੂਚਨਾ ‘ਤੇ ਦੇਰ ਰਾਤ ਪੁਲਿਸ ਨੇ ਘਰ ਦਾ ਤਾਲਾ ਤੋੜ ਕੇ ਤਿੰਨਾਂ ਦੀ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਉੱਧਰ ਦੂਜੇ ਪਾਸੇ ਮ੍ਰਿਤਕ ਮਹਿਲਾ ਦੇ ਪਤੀ ਬੁੱਧਵਾਰ ਨੂੰ ਸੜਕ ਹਾਦਸੇ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਵਿੱਚ ਭਰਤੀ ਹਨ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮਨੀਮਾਜਰਾ ਦੇ ਮਾਡਰਨ ਕੰਪਲੈਕਸ ਸਥਿਤ ਮਕਾਨ ਨੰਬਰ 5012 ਦਾ ਤਾਲਾ ਤੋੜ ਕੇ ਘਰ ‘ਚੋਂ 45 ਸਾਲਾ ਸਰਿਤਾ ਤੇ ਉਸ ਦੇ ਬੇਟੇ ਅਰਜੁਨ (16) ਅਤੇ ਧੀ ਸੈਂਸੀ (22) ਦੀ ਲਹੂ ਨਾਲ ਲੱਥਪਥ ਲਾਸ਼ਾਂ ਬਰਾਮਦ ਕੀਤੀਆਂ ਸਨ। ਤਿੰਨਾਂ ਦਾ ਬੇਰਹਿਮੀ ਨਾਲ ਤੇਜਧਾਰ ਹਥਿਆਰ ਨਾਲ ਗਲਾ ਕੱਟ ਕੇ ਕਤਲ ਕੀਤਾ ਗਿਆ ਸੀ।

- Advertisement -

ਉਨ੍ਹਾਂ ਦੇ ਗੁਆਂਢੀ ਕਰਮਵੀਰ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਨੂੰ ਸੰਜੈ ਅਰੋੜਾ ਦਾ ਪੀਜੀਆਈ ਤੋਂ ਫੋਨ ਆਇਆ ਕਿ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਹ ਪੀਜੀਆਈ ਵਿੱਚ ਭਰਤੀ ਹਨ। ਸੂਚਨਾ ਤੋਂ ਬਾਅਦ ਉਹ ਤੁਰੰਤ ਉਨ੍ਹਾਂ ਨੂੰ ਦੇਖਣ ਪੀਜੀਆਈ ਪਹੁੰਚ ਗਏ। ਪੀਜੀਆਈ ਤੋਂ ਜਦੋਂ ਸੰਜੈ ਅਰੋੜਾ ਨੇ ਉਨ੍ਹਾਂ ਨੂੰ ਆਪਣੇ ਘਰ ਸੂਚਨਾ ਦੇਣ ਦੀ ਗੱਲ ਕਹੀ ਅਤੇ ਫੋਨ ਲਗਾਇਆ ਤਾਂ ਘਰ ਕਿਸੇ ਨੇ ਫੋਨ ਨਹੀਂ ਚੁੱਕਿਆ। ਕਰਮਵੀਰ ਜਦੋਂ ਸੰਜੈ ਅਰੋੜਾ ਦੇ ਘਰ ਪਹੁੰਚੇ ਤਾਂ ਘਰ ‘ਚ ਬਾਹਰ ਤੋਂ ਤਾਲਾ ਲੱਗਿਆ ਸੀ ਜਦਕਿ ਅੰਦਰ ਲਾਈਟ ਚੱਲ ਰਹੀ ਸੀ। ਸ਼ੱਕ ਹੋਣ ‘ਤੇ ਕਰਮਵੀਰ ਨੇ ਨੇੜਿਓ ਲੰਘ ਰਹੇ ਪੀਸੀਆਰ ਨੂੰ ਸੱਦ ਲਿਆ ਨਾਲ ਹੀ ਗੁਆਂਢੀ ਵੀ ਇਕੱਠੇ ਹੋ ਗਏ। ਇਸ ਤੋਂ ਬਾਅਦ ਪੀਸੀਆਰ ਨੇ ਸ਼ੱਕ ਹੋਣ ‘ਤੇ ਪੁਲਿਸ ਟੀਮ ਨੂੰ ਸੱਦ ਲਿਆ।

ਪੁਲਿਸ ਨੇ ਜਦੋਂ ਮੌਕੇ ‘ਤੇ ਪਹੁੰਚ ਕੇ ਘਰ ਦਾ ਤਾਲਾ ਤੋੜਿਆ ਤਾਂ ਅੰਦਰ ਤਿੰਨਾਂ ਦੀਆਂ ਲਾਸ਼ਾਂ ਪਈਆਂ ਸਨ। ਇਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਣ ‘ਤੇ ਐੱਸਐੱਸਪੀ, ਡੀਐੱਸਪੀ ਸਣੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।

Share this Article
Leave a comment