ਅਮਰੀਕਾ ਦੇ ਪਹਿਲੇ ਸਿਆਹਫਾਮ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦਾ ਹੋਇਆ ਦੇਹਾਂਤ, ਕੋਰੋਨਾ ਕਾਰਨ ਹੋਈ ਮੌਤ

TeamGlobalPunjab
2 Min Read

ਵਾਸ਼ਿੰਗਟਨ  : ਅਮਰੀਕਾ ਦੇ ਪਹਿਲੇ ਸਿਆਫਾਮ ਵਿਦੇਸ਼ ਮੰਤਰੀ ਰਹੇ ਕੋਲਿਨ ਪਾਵੇਲ( 84) ਦਾ ਕੋਰੋਨਾ ਇਨਫੈਕਸ਼ਨ ਕਾਰਨ ਦੇਹਾਂਤ ਹੋ ਗਿਆ।  ਇਸਦੀ ਜਾਣਕਾਰੀ  ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ ।   ਪਾਵੇਲ 1989 ਵਿੱਚ ਜੁਆਇੰਟ ਚੀਫਸ ਆਫ ਸਟਾਫ ਦੇ ਪਹਿਲੇ ਕਾਲੇ ਚੇਅਰਮੈਨ ਬਣੇ।

 ਉਨ੍ਹਾਂ ਨੇ ਪਨਾਮਾ ਉੱਤੇ ਅਮਰੀਕੀ ਹਮਲੇ ਅਤੇ 1991 ਵਿੱਚ ਇਰਾਕੀ ਫੌਜਾਂ ਨੂੰ ਬਾਹਰ ਕੱਢਣ ਲਈ ਕੁਵੈਤ ਉੱਤੇ ਅਮਰੀਕੀ ਹਮਲੇ ਦੀ ਕਮਾਂਡ ਦਿੱਤੀ ਸੀ। ਹਾਲਾਂਕਿ, ਪਾਵੇਲ ਦੀ ਸਾਖ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਪਾਵੇਲ ਨੇ 2003 ‘ਚ ਸੰਯੁਕਤ ਰਾਸ਼ਟਰ ‘ਚ ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਨੂੰ ਵਿਸ਼ਵ ਲਈ ਖ਼ਤਰਾ ਦੱਸਿਆ ਸੀ। ਉਸ ਤੋਂ ਬਾਅਦ ਅਮਰੀਕਾ ਨੇ ਇਰਾਕ ‘ਤੇ ਹਮਲਾ ਕੀਤਾ ਤੇ ਸੱਦਾਮ ਹੁਸੈਨ ਨੂੰ ਸੱਤਾ ਤੋਂ ਲਾਂਭੇ ਕੀਤਾ ਸੀ। ਬਾਅਦ ‘ਚ ਸੱਦਾਮ ਹੁਸੈਨ ਖ਼ਿਲਾਫ਼ ਉਨ੍ਹਾਂ ਦੇ ਸਬੂਤ ਸਹੀ ਨਹੀਂ ਪਾਏ ਗਏ। ਪਾਵੇਲ ਅਮਰੀਕਾ ਵੱਲੋਂ ਵਿਅਤਨਾਮ ‘ਚ ਜੰਗ ਵੀ ਲੜ ਚੁੱਕੇ ਸਨ। ਉਸ ਲੜਾਈ ‘ਚ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਵੀ ਹੋਏ ਸਨ। ਉਹ 1987-89 ਤਕ ਅਮਰੀਕਾ ਦੇ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਕੌਮੀ ਸੁਰੱਖਿਆ ਸਲਾਹਕਾਰ ਵੀ ਰਹੇ ਸਨ।

ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਕਿਹਾ ਕਿ ਪਾਵੇਲ ਨੂੰ ਪੂਰੀ ਤਰ੍ਹਾਂ ਵੈਕਸੀਨਲੱਗੀ ਹੋਈ ਸੀ। ਪਰਿਵਾਰ ਨੇ ਕਿਹਾ ਕਿ ਅਸੀਂ ਪਿਆਰ ਕਰਨ ਵਾਲੇ ਪਤੀ, ਪਿਤਾ, ਦਾਦਾ ਅਤੇ ਇੱਕ ਮਹਾਨ ਅਮਰੀਕੀ ਨੂੰ ਗੁਆ ਦਿੱਤਾ ਹੈ। ਆਪਣੀ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ, ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂਊ ਬੁਸ਼ ਨੇ ਕਿਹਾ ਕਿ ਉਹ ਅਤੇ ਸਾਬਕਾ ਪ੍ਰਥਮ ਮਹਿਲਾ ਲੌਰਾ ਬੁਸ਼ ਪਾਵੇਲ ਦੀ ਮੌਤ ਤੋਂ “ਬਹੁਤ ਦੁਖੀ” ਸਨ। ਉਹ ਇੱਕ ਮਹਾਨ ਲੋਕ ਸੇਵਕ ਸੀ ਅਤੇ ਦੇਸ਼ ਅਤੇ ਵਿਦੇਸ਼ ਵਿੱਚ ਵਿਆਪਕ ਤੌਰ ਤੇ ਸਤਿਕਾਰਿਆ ਗਿਆ ਸੀ।

Share this Article
Leave a comment