‘ਮੌਤ ਤੋਂ ਬਾਅਦ ਮੇਰਾ ਪਰਿਵਾਰ ਨਾਂ ਕਰੇ ਮੇਰਾ ਅੰਤਿਮ ਸਸਕਾਰ’, ਵਿਅਕਤੀ ਨੇ HC ‘ਚ ਦਾਇਰ ਕੀਤੀ ਪਟੀਸ਼ਨ

Prabhjot Kaur
2 Min Read

ਨਵੀਂ ਦਿੱਲੀ: ਦਿੱਲੀ ਹਾਈਕੋਰਟ ‘ਚ 56 ਸਾਲਾ ਵਿਅਕਤੀ ਨੇ ਪਟੀਸ਼ਨ ਦਾਇਰ ਕਰਕੇ ਇਹ ਯਕੀਨੀ ਬਣਾਉਣ ਦੀ ਮੰਗ ਕੀਤੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ, ਪੁਤੱਰ ਅਤੇ ਜਵਾਈ ਉਨ੍ਹਾਂ ਦਾ ਅੰਤਿਮ ਸਸਕਾਰ ਨਾਂ ਕਰਨ।

ਅਸਲ ‘ਚ 56 ਸਾਲਾ ਕੁੰਜ ਬਿਹਾਰੀ ਬੰਸਲ ਚਾਹੁੰਦੇ ਹਨ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਇੱਕ ਅਜਿਹੇ ਵਿਅਕਤੀ ਨੂੰ ਸੌਂਪ ਦਿੱਤਾ ਜਾਵੇ, ਜਿਸ ਨੇ ਉਸ ਦੀ ਬੀਮਾਰੀ ਦੌਰਾਨ ਪੁੱਤਰ ਵਾਂਗ ਉਸ ਦੀ ਦੇਖਭਾਲ ਕੀਤੀ ਹੋਵੇ। ਬੰਸਲ ਦਿਲ ਦੀ ਬਿਮਾਰੀ ਨਾਲ ਪੀੜਤ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਟ੍ਰਾਂਸਪਲਾਂਟ ਕਰਾਨ ਦੀ ਵੀ ਸਲਾਹ ਦਿੱਤੀ ਹੈ।

ਬੰਸਲ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਨੇ ਉਨ੍ਹਾਂ ਨਾਲ ਬੇਰਹਿਮੀ ਵਾਲਾ ਸਲੂਕ ਕੀਤਾ ਅਤੇ ਉਹ ਇਸ ਕਾਰਨ ਬਹੁਤ ਦੁਖੀ ਹੈ, ਇਸ ਲਈ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਕ੍ਰਿਸ਼ਣ ਸ਼ਰਮਾ ਨਾਮ ਦੇ ਵਿਅਕਤੀ ਨੂੰ ਸੌਂਪ ਦਿੱਤੀ ਜਾਵੇ, ਜਿਸ ਨੂੰ ਉਹ ਆਪਣਾ ਪੁੱਤਰ ਮੰਨਦੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਬਿਸਤਰੇ ‘ਚੋਂ ਉੱਠਣ ਵਿੱਚ ਅਸਮਰਥ ਸੀ ਤਾਂ ਕ੍ਰਿਸ਼ਣ ਨੇ ਹੀ ਉਨ੍ਹਾਂ ਦੀ ਦੇਖਭਾਲ ਕੀਤੀ।

ਆਪਣੀ ਪਾਟੀਸ਼ਨ ਵਿੱਚ ਬੰਸਲ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਅੰਤਿਮ ਸਸਕਾਰ ਦੇ ਤੌਰ-ਤਰੀਕੇ ਨੂੰ ਨਿਰਧਾਰਿਤ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ, ‘ਮੈਂ ਸਿਰਫ਼ ਭਾਰਤੀ ਸੰਵਿਧਾਨ ਦੇ ਆਰਟੀਕਲ 21 ਅਨੁਸਾਰ ਆਪਣੇ ਅਧਿਕਾਰ ਨੂੰ ਵਰਤਣ ਦੀ ਮੰਗ ਕਰ ਰਿਹਾ ਹਾਂ।’

- Advertisement -

ਬੰਸਲ ਨੇ ਆਪਣੀ ਪਟੀਸ਼ਨ ਵਿੱਚ ਕਿਹਾ, ‘ਮੇਰੀ ਪਤਨੀ ਅਤੇ ਧੀ ਨੇ ਮੇਰੇ ਨਾਲ ਬਹੁਤ ਮਾੜਾ ਸਲੂਕ ਕੀਤਾ। ਮੈਨੂੰ ਨਾਂ ਤਾਂ ਆਪਣੀ ਧੀ ਨੂੰ ਪਾਲਣ ਦਾ ਮੌਕਾ ਮਿਲਿਆ ਅਤੇ ਨਾਂ ਹੀ ਉਸ ਦੇ ਵਿਆਹ ‘ਚ ਸ਼ਾਮਲ ਹੋਣ ਦਾ ਮੌਕਾ ਮਿਲਿਆ।’ ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੇਰੀ ਮੌਤ ਕਦੋਂ ਹੋਵੇਗੀ ਅਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਪਰਿਵਾਰਕ ਮੈਂਬਰ ਮੇਰੀ ਮ੍ਰਿਤਕ ਦੇਹ ‘ਤੇ ਦਾਅਵਾ ਕਰਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment