ਬਿਹਤਰ ਤਨਖ਼ਾਹਾਂ ਦੀ ਮੰਗ ਕਰਦਿਆਂ ਟੋਰਾਂਟੋ ਦੇ ਪੀਅਰਸਨ ‘ਤੇ ਏਅਰ ਕੈਨੇਡਾ ਦੇ ਪਾਇਲਟਾਂ ਦੀ ਗੱਲਬਾਤ ਜਾਰੀ

Rajneet Kaur
2 Min Read

ਟੋਰਾਂਟੋ : ਦੇਸ਼ ਦੀ ਸੱਭ ਤੋਂ ਵੱਡੀ ਏਅਰਲਾਈਨ ਏਅਰ ਕੈਨੇਡਾ ਦੇ ਪਾਇਲਟਾਂ ਵੱਲੋਂ ਬਿਹਤਰ ਤਨਖ਼ਾਹਾਂ ਅਤੇ ਕੰਮਕਾਜ ਦੇ ਬਿਹਤਰ ਹਾਲਾਤ ਦੀ ਮੰਗ ਕਰਦਿਆਂ  ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ  ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਦਸ ਦਈਏ ਕਿ ਵੈਸਟਜੈੱਟ ਦੇ ਪਾਇਲਟਾਂ ਦੀ ਯੂਨੀਅਨ ਵੱਲੋਂ ਏਅਰਲਾਈਨ ਨਾਲ ਸਮਝੌਤਾ ਸਿਰੇ ਚੜ੍ਹਨ ਤੋਂ ਇੱਕ ਦਿਨ ਬਾਅਦ ਹੀ ਏਅਰ ਲਾਈਨ ਪਾਇਲਟਸ ਐਸੋਸਿਏਸ਼ਨ ਵੱਲੋਂ ਵੀ  ਜੂਨ ਵਿੱਚ ਗੱਲਬਾਤ ਸ਼ੁਰੂ ਕੀਤੀ ਗਈ ਸੀ।ਯੂਨੀਅਨ ਏਅਰ ਕੈਨੇਡਾ ਦੇ 5000 ਤੋਂ ਵੱਧ ਪਾਇਲਟਸ ਦੀ ਨੁਮਾਇੰਦਗੀ ਕਰਦੀ ਹੈ। ਯੂਨੀਅਨ ਤੇ ਇੰਪਲੌਇਰ ਦੋਵਾਂ ਦਾ ਕਹਿਣਾ ਹੈ ਕਿ ਟਰਮੀਨਲ-1 ਉੱਤੇ ਲਗਾਏ ਗਏ ਧਰਨੇ ਨਾਲ ਏਅਰ ਕੈਨੇਡਾ ਦੀਆਂ ਫਲਾਈਟਸ ਸਬੰਧੀ ਸ਼ਡਿਊਲ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਇਸਦੇ ਨਾਲ ਹੀ ਯੂਨੀਅਨ ਅਤੇ ਇੰਪਲੋਇਰ ਦਾ 9 ਸਾਲ ਦਾ ਸਮਝੌਤਾ ਵੀ ਖਤਮ ਹੋਗਿਆ ਹੈ।
ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੀ ਸ਼ਾਰਲੀਨ ਹੁਡੀ ਨੇ ਕਿਹਾ ਕਿ ਸਮਝੌਤਾ ਪੁਰਾਣਾ ਹੋ ਚੁੱਕਿਆ ਹੈ ਅਤੇ ਨਾਲ ਕੰਮ ਕਰਨ ਵਾਲੇ ਬਹੁਤ ਸਾਰੇ ਪਾਇਲਟ ਚੰਗੀਆਂ ਤਨਖ਼ਾਹਾਂ ਲਈ ਅਮਰੀਕਾ ਨੂੰ ਜਾ ਰਹੇ ਹਨ।  ਏਅਰ ਕੈਨੇਡਾ ਦਾ ਕਹਿਣਾ ਹੈ ਕਿ ਉਹ ਯੂਨੀਅਨ ਨਾਲ ਉਸਾਰੂ ਗੱਲਬਾਤ ਵਿੱਚ ਰੁੱਝੀ ਹੋਈ ਹੈ ਅਤੇ ਸਮਝੌਤੇ ਦੀਆਂ ਸ਼ਰਤਾਂ ਜਾਰੀ ਰਹਿਣਗੀਆਂ।  ਏਅਰ ਕੈਨੇਡਾ ਦੇ ਪਾਇਲਟਾਂ ਨੂੰ 2014 ਵਿੱਚ ਸਮਝੌਤਾ ਹੋਣ ਤੋਂ ਬਾਅਦ, ਹਰ ਸਾਲ ਦੋ ਪ੍ਰਤੀਸ਼ਤ ਤਨਖ਼ਾਹ ਵਿੱਚ ਵਾਧਾ ਮਿਲਿਆ ਹੈ। ਯੂਨਾਈਟਿਡ ਏਅਰਲਾਈਨਜ਼ (UAL.O), ਡੈਲਟਾ ਏਅਰ ਲਾਈਨਜ਼ (DAL.N) ਅਤੇ ਅਮੈਰੀਕਨ ਏਅਰਲਾਈਨਜ਼ (AAL.O) ਸਮੇਤ ਕੰਪਨੀਆਂ ਦੇ ਅਮਰੀਕੀ ਹਮਰੁਤਬਾਾਂ ਤੋਂ ਬਾਅਦ ਕੈਨੇਡੀਅਨ ਪਾਇਲਟ ਉੱਚ ਤਨਖ਼ਾਹਾਂ ਅਤੇ ਬਿਹਤਰ ਸਮਾਂ-ਸਾਰਣੀ ਲਈ ਦਬਾਅ ਪਾ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment