ਅਮਰੀਕਾ: ਟ੍ਰੇਲਰ ਖੱਡ ‘ ਚ ਡਿੱਗਣ ਨਾਲ ਪੰਜਾਬੀ ਨੌਜਵਾਨ ਦੀ ਮੌਤ

TeamGlobalPunjab
1 Min Read

ਮਮਦੋਟ: ਅਮਰੀਕਾ ਵਿਖੇ ਪੰਜਾਬੀ ਨੌਜਵਾਨ ਦੀ ਮੌਤ ਦੀ ਦੁਖਦਾਈ ਖਬਰ ਆਈ ਹੈ।  ਟ੍ਰੇਲਰ ਖੱਡ ‘ ਚ ਡਿੱਗਣ ਨਾਲ ਮਮਦੋਟ ਨਾਲ ਸਬੰਧਿਤ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਮਦੋਟ ਦੇ ਪਿੰਡ ਲਖਮੀਰ ਕੇ ਉਤਾਰ ਦਾ ਰਹਿਣ ਵਾਲਾ ਜਸਵੰਤ ਸਿੰਘ (ਜੱਸਾ) ਪੁੱਤਰ ਤੇਜਾ ਸਿੰਘ ਅਮਰੀਕਾ ਗਿਆ ਸੀ । ਜਿੱਥੇ ਕੈਲੀਫੋਰਨੀਆ ਦੇ ਸ਼ਹਿਰ ਬੈਰਿੰਗਟਨ ਪੈਲੇਸ ਵਿਖੇ ਜਾ ਰਹੇ ਟਰਾਲੇ ਦੇ ਖੱਡ ਵਿੱਚ ਡਿੱਗਣ ਨਾਲ ਭਿਆਨਕ ਹਾਦਸਾ ਵਾਪਰ ਗਿਆ । ਜਿਸ ਦੌਰਾਨ 29 ਸਾਲਾ ਨੌਜਵਾਨ ਜਸਵੰਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਚਾਲਕ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ।

 ਅਮਰੀਕਾ ਦੇ ਸਮੇਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਨੂੰ ਇਹ ਟਰਾਲਾ ਲੈ ਕੇ ਜਾ ਰਹੇ ਸਨ ਕਿ ਮੌਸਮ ਦੀ ਖ਼ਰਾਬੀ ਦੇ ਕਾਰਨ ਟਰਾਲਾ ਹਾਦਸਾਗ੍ਰਸਤ ਹੋਇਆ ਹੈ ਅਤੇ  ਡੂੰਘੀ ਖੱਡ ਵਿੱਚ ਡਿੱਗ ਪਿਆ ਜਿਸ ਦੇ ਨਾਲ ਜਸਵੰਤ ਸਿੰਘ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

Share this Article
Leave a comment