ਕਾਬੁਲ: ਭਾਰਤ ਦਾ ਮਿੱਤਰ ਦੇਸ਼ ਅਫਗਾਨਿਸਤਾਨ ਬਹੁਤ ਅਨੋਖੇ ਮਾਮਲੇ ਦੀ ਵਜ੍ਹਾ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਕਸਰ ਅੱਤਵਾਦੀ ਹਮਲਿਆਂ ਅਤੇ ਮੌਤਾਂ ਦੀ ਵਜ੍ਹਾ ਨਾਲ ਸੁਰਖੀਆਂ ‘ਚ ਬਣੇ ਰਹਿਣ ਵਾਲੇ ਇਸ ਦੇਸ਼ ਵਿੱਚ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਦਾ ਇੱਕ ਹਮਸ਼ਕਲ ਸਾਹਮਣੇ ਆਇਆ ਹੈ। ਇੱਕ ਟੈਲੇਂਟ ਸ਼ੋਅ ਦੇ ਇਸ ਕੰਟੈਸਟੈਂਟ ਨੂੰ ਲੈ ਕੇ ਸੋਸ਼ਲ ਮੀਡੀਆ ਤੋਂ ਲੈ ਕੇ ਦੁਨੀਆ ਭਰ ਦੀ ਮੀਡੀਆ ਦਾ ਵੀ ਇਹੀ ਮੰਨਣਾ ਹੈ ਕਿ ਇਸ ਦੀ ਸ਼ਕਲ ਟਰੂਡੋ ਨਾਲ ਕਾਫ਼ੀ ਮਿਲਦੀ ਹੈ। ਇਸ ਦੀ ਵਜ੍ਹਾ ਨਾਲ ਇਹ ਵਿਅਕਤੀ ਰਾਤੋਂ ਰਾਤ ਫੇਮਸ ਹੋ ਗਿਆ ਲੋਕ ਹੁਣ ਇਸ ਵਿਅਕਤੀ ਨੂੰ ਟਰੂਡੋ ਦਾ ਵਿੱਛੜਿਆ ਭਰਾ ਤੱਕ ਬੁਲਾ ਰਹੇ ਹਨ।
ਦਰਅਸਲ, ਅਬਦੁਲ ਦਾ ਪੇਸ਼ਾ ਵਿਆਹਾਂ ਸ਼ਾਦੀਆਂ ਵਿੱਚ ਗੀਤ ਗਾਉਣਾ ਹੈ ਤੇ ਅੱਜ-ਕੱਲ੍ਹ ਉਹ ਅਫ਼ਗਾਨਿਸਤਾਨ ਦੇ ਸਿੰਗਿੰਗ ਟੈਲੀਵਿਜ਼ਨ ਸ਼ੋਅ ਅਫ਼ਗਾਨ ਸਟਾਰ ਵਿੱਚ ਆਪਣੀ ਕਿਸਮਤ ਅਜ਼ਮਾ ਰਿਹਾ ਹੈ। ਸ਼ੋਅ ਦੇ ਜੱਜ ਨੇ ਅਬਦੁਲ ਦੀ ਸ਼ਕਲ ਦੇਖ ਕੇ ਉਸ ਦੀ ਤਸਵੀਰ ਤੇ ਜਾਣਕਾਰੀ ਸਾਂਝੀ ਕੀਤੀ, ਜਿਸ ਮਗਰੋਂ ਉਹ ਰਾਤੋਂ-ਰਾਤ ਦੁਨੀਆ ਵਿੱਚ ਪ੍ਰਸਿੱਧ ਹੋ ਗਿਆ।
ਟਰੂਡੋ ਕਾਰਨ ਅਬਦੁਲ ਨੂੰ ਕਾਫੀ ਮਸ਼ਹੂਰੀ ਮਿਲੀ, ਜਿਸ ਕਾਰਨ ਉਸ ਦੇ ਸ਼ੋਅ ਜਿੱਤਣ ਦੀਆਂ ਆਸਾਂ ਵੀ ਕਾਫੀ ਵਧ ਗਈਆਂ ਹਨ। 29 ਸਾਲਾ ਅਬਦੁਲ ਨੇ ਕਿਹਾ ਕਿ ਮੈਂ ਅੱਜ ਤਕ ਟਰੂਡੋ ਬਾਰੇ ਕੁਝ ਨਹੀਂ ਸੀ ਜਾਣਦਾ। ਹਮਸ਼ਕਲ ਹੋਣ ਕਾਰਨ ਲੋਕ ਵੀ ਉਸ ਨੂੰ ਉਸ ਦੇ ਨਾਂਅ ਨਾਲ ਨਹੀਂ ਬਲਕਿ ਜਸਟਿਨ ਟਰੂਡੋ ਕਹਿ ਕੇ ਬੁਲਾਉਂਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੋ ਚਿਹਰਿਆਂ ਦੀ ਸਮਾਨਤਾ ਨੂੰ ਲੈ ਕੇ ਸੋਸ਼ਲ ਮੀਡੀਆ ਪਾਗਲ ਹੋ ਉਠਿਆ ਹੈ। ਇੱਕ ਵਾਰ ਦਿੱਗਜ ਕ੍ਰਿਕਟਰ ਸਚਿਨ ਦੇ ਬੇਟੇ ਅਰਜੁਨ ਨੇ ਆਪਣੀ ਇੱਕ ਤਸਵੀਰ ਸੋਸ਼ਲ ਮੀਡਿਆ ‘ਤੇ ਪਾਈ ਸੀ ਅਤੇ ਇਸ ਤਸਵੀਰ ਵਿੱਚ ਨਜ਼ਰ ਆ ਰਹੇ ਅਰਜੁਨ ਨੂੰ ਲੋਕ ਜਸਟਿਨ ਬੀਬਰ ਸੱਮਝ ਬੈਠੇ।
