ਅਜਿਹੀ ਸਥਿਤੀ ‘ਚ ਵੀ 99 ਸਾਲ ਜ਼ਿੰਦਾ ਰਹੀ ਬੇਬੇ, ਡਾਕਟਰਾਂ ਨੇ ਕੀਤੇ ਹੈਰਾਨੀਜਨਕ ਖੁਲਾਸੇ

ਨਵੀਂ ਦਿੱਲੀ : ਅੱਜ ਅਸੀ ਤੁਹਾਨੂੰ ਇੱਕ ਅਜਿਹੀ ਮਹਿਲਾ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਬਾਰੇ ਜਾਣਕੇ ਤੁਸੀ ਹੈਰਾਨ ਹੋ ਜਾਓਗੇ। ਪੋਲੈਂਡ ਦੀ ਰਹਿਣ ਵਾਲੀ ਇਸ ਮਹਿਲਾ ਦਾ ਨਾਂ ਰੋਜ਼ ਮੈਰੀ ਬੈਂਟਲੀ ਹੈ ਤੇ ਉਸਦੇ ਪੰਜ ਬੱਚੇ ਹਨ। ਉਨ੍ਹਾਂ ਨੂੰ ਤੈਰਾਕੀ ਦਾ ਬੜਾ ਸ਼ੌਕ ਸੀ।

ਬੈਂਟਲੀ ਦੇ ਮਰਨ ਪਿੱਛੋਂ ਮੈਡੀਕਲ ਵਿਦਿਆਰਥੀਆਂ ਨੇ ਵੇਖਿਆ ਕਿ ਬੈਂਟਲੀ ਦੇ ਸਰੀਰ ਦੇ ਅੰਦਰੂਨੀ ਅੰਗ, ਇੱਥੋਂ ਤੱਕ ਕਿ ਉਨ੍ਹਾਂ ਦਾ ਦਿਲ ਵੀ ਗ਼ਲਤ ਥਾਂ ‘ਤੇ ਸੀ। ਬੈਂਟਲੀ ਦੀ ਇਹ ਵਿਲੱਖਣ ਹਾਲਤ ਸੀ। ਇਸ ਬਿਮਾਰੀ ਬਾਰੇ ਹਾਲ ਹੀ ਵਿੱਚ ਇੱਕ ਕਾਨਫਰੰਸ ਵਿੱਚ ਦੱਸਿਆ ਗਿਆ ਹੈ।

ਆਰੇਗਨ ਹੈਲਥ ਐਂਡ ਸਾਇੰਸ ਯੂਨੀਵਰਸਿਟੀ ਮੁਤਾਬਕ ਲਿਵੋਕਾਰਡੀਆ ਦੇ ਨਾਲ ਸਾਈਟਸ ਇਨਵਰਸਿਸ ਨਾਂ ਦੀ ਸਥਿਤੀ ਵਾਲੇ ਇਨਸਾਨਾਂ ਵਿੱਚ ਦਿਲ ਦੇ ਜਾਨਲੇਵਾ ਰੋਗ ਤੇ ਹੋਰ ਨੁਕਸ ਹੁੰਦੇ ਹਨ। ਪੋਲੈਂਡ ਯੂਨੀਵਰਿਸਟੀ ਦੇ ਖੋਜੀ ਕੈਮਰਨ ਵਾਕਰ ਨੇ ਦੱਸਿਆ ਕਿ ਖੋਜ ਦੌਰਾਨ ਜਦੋਂ ਰੋਜ਼ ਦੇ ਦਿਲ ਦੀ ਜਾਂਚ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਰੋਜ਼ ਦੀਆਂ ਖੂਨ ਦੀਆਂ ਨਾੜੀਆਂ ਵਿਲੱਖਣ ਹਨ।

ਉਨ੍ਹਾਂ ਦੇ ਸਰੀਰ ਦਾ ਹਰ ਅੰਗ ਆਪਣੀ ਥਾਂ ‘ਤੇ ਨਹੀਂ ਸੀ, ਬਲਕਿ ਕਿਸੇ ਹੋਰ ਥਾਂ ਸੀ। ਇਸ ਦੇ ਬਾਅਦ ਵਾਕਰ ਦੀ ਟੀਮ ਨੂੰ ਇਸ ਮਾਮਲੇ ਨੂੰ ਸਮਝਣ ਦੀ ਉਤਸੁਕਤਾ ਹੋਈ। ਇਹ ਮਾਮਲਾ ਆਪਣੇ ਆਪ ਵਿੱਚ ਮੈਡੀਕਲ ਮਿਸਟਰੀ ਸੀ। ਖੋਜੀਆਂ ਦੀ ਮੰਨੀਏ ਤਾਂ 22 ਹਜ਼ਾਰ ਲੋਕਾਂ ਵਿੱਚ ਕਿਸੇ ਇੱਕ ਨੂੰ ਇਹ ਸਮੱਸਿਆ ਹੁੰਦੀ ਹੀ ਹੈ। ਰੋਜ਼ ਨੇ ਰੱਜ ਕੇ ਜ਼ਿੰਦਗੀ ਜਿਊਂਈ ਪਰ ਉਨ੍ਹਾਂ ਨੂੰ ਸਿਰਫ ਆਰਥਰਾਈਟਿਸ ਦੀ ਹੀ ਸਮੱਸਿਆ ਸੀ।

Check Also

ਕੈਨੇਡਾ ਦੇ ਨੋਵਾ ਸਕੋਸ਼ੀਆ ’ਚ ਬਣਿਆ ਇੱਕ ਹੋਰ ਵੱਡਾ ਗੁਰੂਘਰ

ਹੈਲੀਫੇਕਸ: ਓਨਟਾਰੀਓ ਅਤੇ ਵੈਨਕੂਵਰ ਤੋਂ ਬਾਅਦ ਨੋਵਾ ਸਕੋਸ਼ੀਆ ਵਿੱਚ ਵੀ ਕੈਨੇਡਾ ਦਾ ਇੱਕ ਹੋਰ ਵੱਡਾ …

Leave a Reply

Your email address will not be published.