ਮਾਰਚ ਦੇ ਅਖੀਰ ‘ਚ ਹੀ ਦੇਸ਼ ਦੇ ਕਈ ਹਿੱਸਿਆਂ ‘ਚ ਅਚਾਨਕ ਮੌਸਮ ਦੇ ਕਰਵਟ ਲੈ ਲਈ ਤੇ ਤਾਪਮਾਨ ਵਿਚ ਤੇਜ਼ੀ ਨਾਲ ਵਾਧਾ ਹੋਇਆ। ਮੌਸਮ ਵਿਭਾਗ ਵਲੋਂ ਅਗਲੇ 4 ਦਿਨਾਂ ‘ਚ ਦਿੱਲੀ, ਹਰਿਆਣਾ, ਚੰਡੀਗੜ੍ਹ ਵਿਚ ਗਰਮ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦੇਸ਼ ਦੇ ਕਈ ਸੂਬਿਆਂ ਵਿਚ ਐਤਵਾਰ ਨੂੰ ਘੱਟੋ ਘੱਟ ਤਾਪਮਾਨ ਵਿਚ ਆਮ ਨਾਲੋਂ 5 ਡਿਗਰੀ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ।
ਬਦਲਦੇ ਮੌਸਮ ਵਿਚ ਰਾਜਸਥਾਨ ਵਿਚ ਮੌਸਮ ਵਿਭਾਗ ਨੇ ਅੱਧੇ ਸੂਬੇ ਵਿਚ ਲੂ ਦਾ ਅਲਰਟ ਜਾਰੀ ਕੀਤਾ ਹੈ। ਪੱਛਮੀ ਰਾਜਸਥਾਨ, ਪੂਰਵੀ ਉਤਰ ਪ੍ਰਦੇਸ਼, ਪੱਛਮੀ ਮੱਧ ਪ੍ਰਦੇਸ਼, ਸੌਰਾਸ਼ਟਰ, ਕੱਛ ਦੇ ਕਈ ਹਿੱਸਿਆਂ ਵਿਚ ਲਗਾਤਾਰ ਦੂਜੇ ਦਿਨ ਤਾਪਮਾਨ ਵਿਚ ਤੇਜੀ ਨਾਲ ਵਾਧਾ ਦਰਜ ਕੀਤਾ ਗਿਆ। ਮੈਦਾਨੀ ਇਲਾਕਿਆਂ ਵਿਚ ਐਤਵਾਰ ਨੂੰ ਸਭ ਤੋਂ ਜ਼ਿਆਦਾ ਘੱਟੋ ਘੱਟ ਤਾਪਮਾਨ ਮੱਧ ਪ੍ਰਦੇਸ਼ ਦੇ ਮੰਡਲਾ ਵਿਚ ਦਰਜ ਕੀਤਾ ਗਿਆ। ਇੱਥੇ ਘੱਟੋ ਘੱਟ ਤਾਪਮਾਨ 15 ਡਿਗਰੀ ਸੈਲਸ਼ੀਅਸ ਰਿਹਾ।
ਮੌਸਮ ਵਿਭਾਗ ਮੁਤਾਬਕ ਤਿੰਨ ਅਤੇ ਚਾਰ ਅਪ੍ਰੈਲ ਨੂੰ ਦਿੱਲੀ, ਹਰਿਆਣਾ, ਚੰਡੀਗੜ੍ਹ ਦੇ ਇਲਾਕਿਆਂ ਵਿਚ ਵੀ ਗਰਮ ਹਵਾਵਾਂ ਚਲ ਸਕਦੀਆਂ ਹਨ। ਉਥਿੇ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਵਿਦਰਭ, ਸੌਰਾਸ਼ਟਰ ਦੇ ਖੇਤਰਾਂ ਵਿਚ ਇਕ ਅਤੇ ਦੋ ਅਪ੍ਰੈਲ ਨੂੰ ਵੀ ਗਰਮ ਹਵਾਵਾਂ ਚੱਲਣਗੀਆਂ। ਉਤਰ ਪ੍ਰਦੇਸ਼ ਦੇ ਕਛ ਇਲਾਕਿਆਂ ਵਿਚ ਵੀ ਗਰਮ ਹਵਾਵਾਂ ਚਲ ਸਕਦੀਆਂ ਹਨ।