ਜਾਣੋ ਕੌਣ ਹੈ ਲੱਖਾ ਸਿਧਾਣਾ ਜਿਸ ‘ਤੇ ਨੌਜਵਾਨਾਂ ਨੂੰ ਭੜਕਾਉਣ ਦੇ ਲੱਗੇ ਇਲਜ਼ਾਮ

TeamGlobalPunjab
2 Min Read

ਚੰਡੀਗੜ੍ਹ: ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਫੈਲੀ ਹਿੰਸਾ ਤੋਂ ਬਾਅਦ ਦਿੱਲੀ ਪੁਲਿਸ ਨੇ ਸਾਬਕਾ ਗੈਂਗਸਟਰ ਅਤੇ ਸਮਾਜ ਸੇਵੀ ਲੱਖਾ ਸਿਧਾਣਾ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਲੱਖਾ ਸਿਧਾਣਾ ‘ਤੇ ਇਲਜ਼ਾਮ ਹੈ ਕਿ ਉਸ ਨੇ ਭੀੜ ਨੂੰ ਉਕਸਾਉਣ ਦਾ ਕੰਮ ਕੀਤਾ ਸੀ। ਜਿਸ ਕਰਕੇ ਵੱਡੀ ਗਿਣਤੀ ਵਿੱਚ ਲੋਕ ਲਾਲ ਕਿਲ੍ਹੇ ਵੱਲ ਰਵਾਨਾ ਹੋਏ ਹਨ। ਇਸ ਤੋਂ ਇਲਾਵਾ ਲੱਖਾ ਸਿਧਾਣਾ ਨੇ 25 ਜਨਵਰੀ ਨੂੰ ਸਿੰਘੂ ਬਾਰਡਰ ‘ਤੇ ਕਿਸਾਨ ਸੰਯੁਕਤ ਮੋਰਚੇ ਦੀ ਸਟੇਜ ਤੋਂ ਨੌਜਵਾਨਾਂ ਨੂੰ ਕਿਹਾ ਸੀ ਕਿ ਯੂਥ ਜਿਵੇਂ ਚਾਹੇਗਾ ਉਵੇਂ ਹੀ ਪਰੇਡ ਕੱਢੀ ਜਾਵੇਗੀ।

ਲੱਖੇ ਸਿਧਾਣੇ ਦੇ ਇਸ ਬਿਆਨਾਂ ਨੇ ਸੰਯੁਕਤ ਕਿਸਾਨ ਮੋਰਚਾ ਦੇ ਫ਼ੈਸਲਿਆਂ ਨੂੰ ਦਰਕਿਨਾਰ ਕਰ ਦਿੱਤਾ ਸੀ। ਕਿਉਂਕਿ ਸੰਯੁਕਤ ਕਿਸਾਨ ਮੋਰਚਾ ਨੇ ਐਲਾਨ ਕੀਤਾ ਸੀ ਕਿ ਉਹ ਦਿੱਲੀ ਪੁਲਿਸ ਵੱਲੋਂ ਦਿੱਤੇ ਗਏ ਰੂਟ ‘ਤੇ ਹੀ ਟਰੈਕਟਰ ਮਾਰਚ ਕਰਨਗੇ। ਹੁਣ ਲੱਖਾ ਸਿਧਾਣਾਂ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਸ ਨੇ ਨੌਜਵਾਨਾਂ ਨੂੰ ਭੜਕਾਇਆ ਹੈ। ਜਿਸ ਨਾਲ ਦਿੱਲੀ ਵਿੱਚ ਹਿੰਸਾ ਫੈਲੀ ਹੈ।

ਲੱਖਾਂ ਸਿਧਾਣਾ ਦਾ ਅਸਲੀ ਨਾਮ ਲਖਵੀਰ ਸਿੰਘ ਹੈ ਜੋ ਬਠਿੰਡਾ ਦਾ ਰਹਿਣ ਵਾਲਾ ਹੈ। ਲੱਖਾ ਸਿਧਾਣਾ ਨੇ ਡਬਲ ਐਮ.ਏ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਕਬੱਡੀ ਦੇ ਵਿੱਚ ਉਹ ਮਹਾਨ ਖਿਡਾਰੀ ਵੀ ਰਹਿ ਚੁੱਕਿਆ ਹੈ। ਲੱਖਾ ਸਿੰਘ ‘ਤੇ ਕਤਲ ਦੇ ਯਤਨ ਅਤੇ ਕੁੱਟਮਾਰ ਕਰਨ ਦੇ ਦੋਸ਼ ਹਨ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਹਿਲਾਂ ਆਪਣੀ ਪਾਰਟੀ ਪੰਜਾਬ ਪੀਪਲਜ਼ ਪਾਰਟੀ ਬਣਾਈ ਸੀ। ਜਿਸ ਵਿੱਚ ਲੱਖਾ ਸਿਧਾਣਾ ਵੀ ਸ਼ਾਮਲ ਹੋਇਆ ਸੀ ਅਤੇ ਲੱਖਾ ਸਿਧਾਣਾ ਨੇ ਰਾਮਪੁਰਾ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ। ਹਾਲਾਂਕਿ ਲੱਖਾ ਇਹ ਚੋਣ ਹਾਰ ਗਏ ਸਨ। ਪਿੰਡ ਭਗਤਾ ਭਾਈਕੇ ਵਿੱਚ ਲੱਖਾ ਸਿਧਾਣਾ ‘ਤੇ ਫਾਇਰਿੰਗ ਵੀ ਹੋਈ ਸੀ ਜਿਸ ਦੇ ਨਾਲ ਉਹ ਗੰਭੀਰ ਜ਼ਖ਼ਮੀ ਹੋਏ ਸਨ। ਲੱਖਾ ਸਿਧਾਣਾ ਦੇ ਨਾਲ ਵੱਡੀ ਗਿਣਤੀ ਵਿਚ ਯੂਥ ਵੀ ਜੁੜਿਆ ਹੋਇਆ ਹੈ ਅਤੇ ਇਸ ਅੰਦੋਲਨ ਵਿੱਚ ਵੀ ਲੱਖਾ ਸਿਧਾਣਾ ਦੇ ਨਾਲ ਵੱਡੀ ਗਿਣਤੀ ਵਿਚ ਯੂਥ ਸ਼ਾਮਲ ਹੈ।

- Advertisement -

Share this Article
Leave a comment