ਅਗਲੇ ਮਹੀਨੇ ਧਰਤੀ ਨਾਲ ਟਕਰਾ ਸਕਦੈ ਐਸਟਰਾਇਡ, ਇਕ ਮਿੰਟ ‘ਚ ਤਬਾਹ ਹੋ ਜਾਵੇਗਾ ਪੂਰਾ ਦੇਸ਼

TeamGlobalPunjab
3 Min Read

ਪੁਲਾੜ ‘ਚ ਸਿਰਫ ਇੱਕ ਨਹੀਂ ਹਜ਼ਾਰਾਂ ਛੋਟੇ-ਵੱਡੇ ਐਸਟਰਾਇਡ ਮੌਜੂਦ ਹਨ ਜਿਸਦੇ ਨਿਸ਼ਾਨੇ ‘ਤੇ ਹਮੇਸ਼ਾ ਧਰਤੀ ਹੁੰਦੀ ਹੈ। ਇਨ੍ਹਾਂ ‘ਚੋਂ ਕੁਝ ਇਨ੍ਹੇ ਵੱਡੇ ਹੁੰਦੇ ਹਨ ਕਿ ਜੇਕਰ ਉਹ ਧਰਤੀ ਨਾਲ ਟਕਰਾ ਜਾਣ ਤਾਂ ਦੁਨੀਆਂ ਤਬਾਹ ਹੋ ਸਕਦੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ 2006 ਕਿਉਕਿਉ 23 (2006 QQ23) ਨਾਮ ਦੇ ਇਕ ਅਜਿਹੇ ਐਸਟੇਰਾਇਡ ਦਾ ਪਤਾ ਲਗਾਇਆ ਹੈ ਜੋ 10 ਅਗਸਤ ਨੂੰ ਧਰਤੀ ਨਾਲ ਟਕਰਾ ਸਕਦਾ ਹੈ।

ਵਿਗਿਆਨੀ ਚਿਲੀ ਸਥਿਤ ਦੁਨੀਆਂ ਦੀ ਸਭ ਤੋਂ ਵੱਡੀ ਦੂਰਬੀਨ ਦੇ ਜ਼ਰੀਏ ਇਸ ਉਤੇ ਨਜ਼ਰ ਰੱਖੀ ਹੋਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਇਸ ਦੇ ਖ਼ਤਰੇ ਨੂੰ ਲੈ ਕੇ ਅਪਣਾ ਅਧਿਐਨ ਜਾਰੀ ਰੱਖਿਆ ਹੋਇਆ ਹੈ। ਨਾਸਾ ਨਵੇਂ ਸਿਰੇ ਤੋਂ ਇਸਦਾ ਆਕਾਰ ਪ੍ਰਕਾਰ ਨੂੰ ਮਾਪਣ ਵਿਚ ਲੱਗੀ ਹੋਈ ਹੈ।

ਦੱਸਣਯੋਗ ਹੈ ਕਿ ਵਿਗਿਆਨੀਆਂ ਨੇ 21 ਅਗਸਤ 2006 ਨੂੰ ਪਹਿਲੀ ਵਾਰ ਇਸ ਐਸਟੇਰਾਇਡ ਦਾ ਪਤਾ ਲਗਾਇਆ ਸੀ। ਉਦੋਂ ਵੀ ਧਰਤੀ ਨਾਲ ਟਕਰਾਉਣ ਦਾ ਡਰ ਦੱਸਿਆ ਜਾ ਰਿਹਾ ਸੀ। ਵਿਗਿਆਨੀਆਂ ਨੇ ਉਦੋਂ ਲਗਾਤਾਰ 10 ਦਿਨਾਂ ਤੱਕ ਇਸ਼ ਉਤੇ ਨਜ਼ਰ ਰੱਖੀ ਸੀ। ਇਹ ਧਰਤੀ ਦੇ ਕਾਫ਼ੀ ਨੇੜੇ ਆ ਗਿਆ ਸੀ ਪਰ ਇਸ ਤੋਂ ਬਾਅਦ ਇਹ ਉਨ੍ਹਾਂ ਦੀਆਂ ਨਜ਼ਰਾਂ ਤੋਂ ਗਾਇਬ ਹੋ ਗਿਆ।

ਹੁਣ ਨਾਸਾ ਦੇ ਵਿਗਿਆਨੀਆਂ ਨੂੰ ਇਹ ਐਸਟੇਰਾਇਡ ਦੁਬਾਰਾ ਨਜ਼ਰ ਆਇਆ ਹੈ। ਇਸ ਨੂੰ ਲੈ ਕੇ ਬੇਹੱਦ ਡਰ ਹੈ। ਹਾਲਾਂਕਿ ਇਸ ਬਾਰੇ ਬੀਤੇ ਦਿਨੀਂ ਨਾਸਾ ਦੇ ਸੈਂਟ ਫਾਰ ਨੀਅਰ ਅਰਥ ਆਬਜ਼ੇਕਟ ਸਟੱਡੀਜ਼ (NASA’s Centre for Near Earth Object Studies) ਦੇ ਮੈਨੇਜਰ ਪਾਲ ਚਡਸ ਦਾ ਕਹਿਣਾ ਸੀ ਕਿ 20000 ਤੋਂ ਵੱਧ ਵਿਸ਼ਲੇਸ਼ਣਾਂ ‘ਚ ਪਾਇਆ ਗਿਆ ਹੈ ਕਿ ਅਗਲੀ ਸਦੀ ਵਿਚ ਇਨਸਾਨਾਂ ਦੇ ਖਤਮ ਹੋਣ ਦੀ ਡਰ10000 ‘ਚੋਂ ਇਕ ਹੈ।

ਇਸ ਐਸਟੇਰਾਇਡ ਦਾ ਵਿਆਸ 254 ਤੋਂ 568 ਮੀਟਰ ਦੇ ਵਿਚਕਾਰ ਹੈ। ਇਹ 263 ਦਿਨਾਂ ਵਿਚ ਸੂਰਜ ਦਾ ਇਕ ਚੱਕਰ ਪੂਰਾ ਕਰਦਾ ਹੈ। ਵਿਗਿਆਨੀਆਂ ਨੇ ਇਸਨੂੰ ਅਟੇਨ ਸ਼੍ਰੇਣੀ ਵਿਚ ਰੱਖਿਆ ਹੈ। ਜਿਸਦਾ ਅਰਥ ਹੈ ਕਿ ਇਹ ਧਰਤੀ ਦੇ ਨਜ਼ਦੀਕ ਤੋਂ ਗੁਜਰਣ ਵਾਲਾ ਐਸਟੇਰਾਇਡ ਹੈ। ਨਾਸਾ ਦੇ ਸੈਂਟਰ ਫਾਰ ਨੀਅਰ ਅਰਥ ਅਬਜੇਕਟ ਸਟੱਡੀਜ਼ ਦੇ ਮੁਤਾਬਿਕ, ਅਗਲੇ ਮਹੀਨੇ ਦੀ 10 ਤਰੀਕ ਨੂੰ ਇਹ ਧਰਤੇ ਦੇ ਬੇਹੱਦ ਕਰੀਬ ਯਾਨੀ 0.04977 ਐਸਟ੍ਰੋਨਾਮਿਕਲ ਯੂਨਿਟਸ ਦੀ ਦੂਰੀ ਤੋਂ ਗੁਜਰੇਗਾ। ਇਸਦੇ ਧਰਤੀ ਨਾਲ ਟਕਰਾਉਣ ਦੇ ਡਰ 7000 ਵਿਚੋਂ ਇਕ ਦੇ ਬਰਾਬਰ ਹੈ। ਬਾਵਜੂਦ ਵਿਗਿਆਨਿਕ ਇਸਦੇ ਖ਼ਤਰੇ ਨੂੰ ਘੱਟ ਕਰਕੇ ਨਹੀਂ ਦੇਖ ਰਹੇ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਵੱਡਾ ਐਸਟੇਰਾਇਡ ਧਰਤੀ ਨਾਲ ਟਕਰਾ ਜਾਵੇ ਤਾਂ ਇਕ ਦੇਸ਼ ਨੂੰ ਖ਼ਤਮ ਕਰ ਸਕਦਾ ਹੈ।

Share this Article
Leave a comment