ਚੰਡੀਗੜ੍ਹ : ਆਪਣੀ ਗਾਇਕੀ ਨਾਲ ਦੇਸ਼ਾਂ ਵਿਦੇਸ਼ਾਂ *ਚ ਲੋਹਾ ਮਨਵਾਉਣ ਵਾਲੇ ਪ੍ਰਸਿੱਧ ਪੰਜਾਬੀ ਕਲਾਕਾਰ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਅੱਜ ਕਈ ਮਹੀਨੇ ਬੀਤ ਚੁਕੇ ਹਨ ਪਰ ਫਿਰ ਕੋਈ ਇਨਸਾਫ ਨਹੀਂ ਮਿਲ ਸਕਿਆ।ਲਗਾਤਾਰ ਜਾਂਚ ਜਾਰੀ ਹੈ। ਇਸ ਦੇ ਚਲਦਿਆਂ ਹੁਣ ਕੇਸ ਨੇ ਨਵਾਂ ਮੋੜ ਲਿਆ ਹੈ। ਦਰਅਸਲ ਇਸ ਮਾਮਲੇ *ਚ ਐੱਨ.ਆਈ.ਏ. ਵੱਲੋਂ ਪ੍ਰਸਿੱਧ ਪੰਜਾਬੀ ਕਲਾਕਾਰਾ ਅਤੇ ਸਿੱਧੂ ਮੂਸੇ ਵਾਲਾ ਦੀ ਮੂੰਹ ਬੋਲੀ ਭੈਣ ਅਫਸਾਨਾ ਖਾਨ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਕੇਸ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਲਈ ਜਾਂਚ ਟੀਮਾਂ ਵੱਲੋਂ ਲਗਾਤਾਰ ਪੁੱਛ ਗਿੱਛ ਕੀਤੀ ਜਾ ਰਹੀ ਹੈ। ਦੱਸਣਾ ਇਹ ਵੀ ਲਾਜ਼ਮੀ ਹੋ ਜਾਂਦਾ ਹੈ ਕਿ ਬੰਬੀਹਾ ਗਰੁੱਪ ਵੱਲੋਂ ਵੀ ਸਿੱਧੂ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਮੌਤ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਵੱਲੋਂ ਲਈ ਜਾਂਦੀ ਹੈ। ਇਨ੍ਹਾਂ ਸਾਰੇ ਪਹਿਲੂਆਂ ਬਾਰੇ ਜਾਂਚ ਲਈ ਅਫਸਾਨਾ ਖਾਨ ਤੋਂ ਸਵਾਲ ਹੋ ਸਕਦੇ ਹਨ ਕਿਉਂਕਿ ਉਹ ਸਿੱਧੂ ਮੂਸੇ ਵਾਲਾ ਦੀ ਮੂੰਹ ਬੋਲੀ ਭੈਣ ਸੀ।
ਉੱਧਰ ਦੂਜੇ ਪਾਸੇ ਜੇਕਰ ਗੱਲ ਸਿੱਧੂ ਦੇ ਪਰਿਵਾਰ ਦੀ ਕਰ ਲਈਏ ਤਾਂ ਉਨ੍ਹਾਂ ਵੱਲੋਂ ਬੀਤੇ ਕੱਲ ਮੀਡੀਆ ਨੂੰ ਸੰਬੋਧਿਤ ਹੁੰਦਿਆਂ ਕਿਹਾ ਸੀ ਕਿ ਇੰਝ ਲਗਦਾ ਹੈ ਕਿ ਲਾਰੈਂਸ ਬਿਸ਼ਨੋਈ ਸਰਕਾਰੀ ਗੈਂਗਸਟਰ ਹਨ। ਬਲਕਾਰ ਸਿੰਘ ਦਾ ਕਹਿਣਾ ਇਹ ਵੀ ਸੀ ਕਿ ਉਨ੍ਹਾਂ ਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਹੈ। ਹੁਣ ਜੇਕਰ ਗੱਲ ਅਫਸਾਨਾ ਖਾਨ ਦੀ ਕਰ ਲਈਏ ਤਾਂ ਉਸ ਵੱਲੋਂ ਵੀ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇੱਥੇ ਹੀ ਬੱਸ ਨਹੀਂ ਅਫਸਾਨਾ ਵੱਲੋਂ ਆਪਣੇ ਫੌਲੌਅਰਜ਼ ਨੂੰ ਦੀਵਾਲੀ ਦਾ ਤਿਉਹਾਰ ਨਾ ਮਨਾਉਣ ਦੀ ਵੀ ਅਪੀਲ ਕੀਤੀ ਗਈ ਸੀ।
ਸਿੱਧੂ ਮੂਸੇਵਾਲਾ ਕਤਲ ਕੇਸ : ਪ੍ਰਸਿੱਧ ਪੰਜਾਬੀ ਕਲਾਕਾਰ ਅਫਸਾਨਾ ਖਾਨ ਨੂੰ ਐੱਨ.ਆਈ.ਏ!

Leave a Comment
Leave a Comment