ਨਿਊਜ਼ ਡੈਸਕ: ਗਾਇਕ ਗੁਰੂ ਰੰਧਾਵਾ ਅਦਾਕਾਰਾ ਅਨੁਪਮ ਖੇਰ ਦੀ ਫਿਲਮ ਕੁਛ ਖੱਟਾ ਹੋ ਜਾਏ ਨਾਲ ਆਪਣੀ ਸ਼ੁਰੂਆਤ ਕਰਨ ਲਈ ਤਿਆਰ ਹੈ। ਗਾਇਕ ਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਹ ਆਗਰਾ ‘ਚ ਅਨੁਪਮ ਖੇਰ ਨੂੰ ਗਾਇਕੀ ਸਿਖਾਉਂਦੇ ਨਜ਼ਰ ਰਹੇ ਹਨ। ਗੁਰੂ ਰੰਧਾਵਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਅਦਾਕਾਰ ਅਨੁਪਮ ਖੇਰ ਨੂੰ ਗਾਇਕੀ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ।
ਗੁਰੂ ਰੰਧਾਵਾ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ਦਿੰਦੇ ਹੋਏ ਲਿਖਿਆ, ‘ਲੈਜੇਂਡ ਅਦਾਕਾਰ ਅਨੁਪਮ ਖੇਰ ਨੇ ਮੈਨੂੰ ਲੈਜੇਂਡ ਤਾਜ ਮਹਿਲ ਦੇ ਸਾਹਮਣੇ ਗਾਣਾ ਸਿਖਾਉਣ ਲਈ ਕਿਹਾ। ਮੇਰੇ ਲਈ ਇਹ ਮਾਣ ਵਾਲੀ ਗੱਲ ਹੈ। ਸੋਚਿਆ ਨਹੀਂ ਸੀ ਕਿ ਕਦੇ ਅਨੁਪਮ ਖੇਰ ਦੇ ਮੂੰਹੋਂ ਇਹ ਗੱਲ ਸੁਣਾਂਗਾ।’ ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਗੁਰੂ ਰੰਧਾਵਾ ਅਦਾਕਾਰ ਨੂੰ ਗੀਤ ‘ਬਨ ਜਾ ਰਾਣੀ’ ਸਿਖਾਉਂਦੇ ਹੋਏ ਨਜ਼ਰ ਆ ਰਹੇ ਹਨ।
ਕਾਬਿਲੇਗ਼ੌਰ ਹੈ ਕਿ ਪੰਜਾਬੀ ਗਾਇਕ ਗੁਰੂ ਰੰਧਾਵਾ ਫਿਲਮ ‘ਕੁੱਛ ਖੱਟਾ ਹੋ ਜਾਏ’ ਰਾਹੀਂ ਅਦਾਕਾਰੀ ਖੇਤਰ ਵਿੱਚ ਧਮਾਕਾ ਕਰਨ ਜਾ ਰਹੇ ਹਨ। ਇਹ ਉਨ੍ਹਾਂ ਦੀ ਪਹਿਲੀ ਡੈਬਿਊ ਫਿਲਮ ਹੋਵੇਗੀ। ਜਿਸ ਵਿੱਚ ਅਦਾਕਾਰ ਨਾ ਸਾਈ ਮਾਂਜਰੇਕਰ ਅਹਿਮ ਭੂਮਿਕਾ ਵਿੱਚ ਦਿਖਾਈ ਦੇਵੇਗੀ। ਫਿਲਹਾਲ ਇਸ ਫਿਲਮ ਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।
View this post on Instagram