ਸੈਫ ਅਲੀ ਖਾਨ ਦੀਆਂ 11 ਸਾਲ ਪੁਰਾਣੇ ਮਾਮਲੇ ‘ਚ ਵਧੀਆਂ ਮੁਸ਼ਕਿਲਾਂ

Rajneet Kaur
2 Min Read

ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ। ਅਦਾਲਤ ਨੇ 11 ਸਾਲ ਪਹਿਲਾਂ ਮੁੰਬਈ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਇੱਕ ਕਾਰੋਬਾਰੀ ਨਾਲ ਝਗੜਾ ਕਰਨ ਅਤੇ ਇੱਕ ਗਵਾਹ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਉਸ ਖ਼ਿਲਾਫ਼ ਵਾਧੂ ਦੋਸ਼ ਆਇਦ ਕੀਤੇ ਹਨ। ਸੈਫ ਅਲੀ ਖਾਨ ‘ਤੇ ਇਹ ਕੇਸ ਪਾਰਟ ਮੈਜਿਸਟ੍ਰੇਟ ਦੀ ਅਦਾਲਤ ‘ਚ ਚੱਲੇਗਾ।

ਅਦਾਲਤ ਨੇ ਇਸ ਕੇਸ ਨਾਲ ਸਬੰਧਿਤ ਸਾਰੇ ਗਵਾਹਾਂ ਨੂੰ ਸੰਮਨ ਵੀ ਜਾਰੀ ਕੀਤੇ ਹਨ। ਮਾਮਲੇ ਦੀ ਸੁਣਵਾਈ 15 ਜੂਨ ਨੂੰ ਹੋਵੇਗੀ। ਇਸ ਮਾਮਲੇ ‘ਚ ਸਾਲ 2017 ‘ਚ ਸੈਫ ਨੇ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਵਾਧੂ ਦੋਸ਼ ਆਇਦ ਕਰਨ ਦੇ ਖਿਲਾਫ ਸੈਸ਼ਨ ਕੋਰਟ ਦਾ ਰੁਖ ਕੀਤਾ ਸੀ ਪਰ 2019 ‘ਚ ਅਦਾਲਤ ਨੇ ਉਸ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਦਸ ਦਈਏ ਕਿ  ਇਹ ਝਗੜਾ 22 ਫਰਵਰੀ, 2012 ਦਾ ਹੈ, ਜਦੋਂ ਸੈਫ ਅਲੀ ਖਾਨ ਅਤੇ ਸ਼ਿਕਾਇਤਕਰਤਾਵਾਂ ਵਿੱਚ ਉਦੋਂ ਝਗੜਾ ਹੋਇਆ ਸੀ ਜਦੋਂ ਉਹ ਆਪਣੇ ਦੋਸਤਾਂ ਨਾਲ ਫਾਈਵ ਸਟਾਰ ਵਿੱਚ ਡਿਨਰ ਕਰ ਰਹੇ ਸਨ।

ਅਦਾਲਤ ਨੇ ਇਸ ਮਾਮਲੇ ਵਿੱਚ ਸੈਫ ਅਲੀ ਖਾਨ ਅਤੇ ਉਸਦੇ ਦੋ ਦੋਸਤਾਂ ਸ਼ਕੀਲ ਅਤੇ ਬਿਲਾਲ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 325 (ਸਵੈ-ਇੱਛਾ ਨਾਲ ਗੰਭੀਰ ਸੱਟ ਪਹੁੰਚਾਉਣ) ਅਤੇ 34 (ਸਾਧਾਰਨ ਇਰਾਦੇ ਨਾਲ ਅਪਰਾਧ ਕਰਨਾ) ਦੇ ਤਹਿਤ ਵਾਧੂ ਦੋਸ਼ ਆਇਦ ਕੀਤੇ ਹਨ। ਹਾਲਾਂਕਿ ਇਸ ਮਾਮਲੇ ‘ਚ ਸੈਫ ਅਤੇ ਉਸ ਦੇ ਦੋਸਤਾਂ ‘ਤੇ ਪਹਿਲਾਂ ਮੈਜਿਸਟ੍ਰੇਟ ਅਦਾਲਤ ਨੇ ਧਾਰਾ 232 ਤਹਿਤ ਮੁਕੱਦਮਾ ਚਲਾਇਆ ਸੀ। ਵਾਧੂ ਚਾਰਜ ਲਗਾਉਣ ਲਈ ਸ਼ਿਕਾਇਤਕਰਤਾਵਾਂ ਦੀ ਅਪੀਲ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਹੀ ਸੈਫ ਅਲੀ ਖਾਨ ਨੇ ਸੈਸ਼ਨ ਕੋਰਟ ਦਾ ਰੁਖ ਕੀਤਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment