ਨਿਊਜ਼ ਡੈਸਕ : ਹਰ ਇੱਕ ਅਦਾਕਾਰ ਦੇ ਬਹੁਤ ਸਾਰੇ ਫੈਨਜ਼ ਹੁੰਦੇ ਹਨ ਜਿਹੜੇ ਉਨ੍ਹਾਂ ਦੀ ਇੱਕ ਝਲਕ ਵੇਖਣ ਲਈ ਉਤਾਵਲੇ ਹੁੰਦੇ ਹਨ। ਕਈ ਫੈਨਜ਼ ਤਾਂ ਆਪਣੇ ਅਦਾਕਾਰ ਪਿੱਛੇ ਇੰਨੇ ਪਾਗਲ ਹੁੰਦੇ ਹਨ ਕਿ ਉਹ ਆਪਣੇ ਅਦਾਕਾਰ ਨੂੰ ਖੁਸ ਕਰਨ ਲਈ ਆਪਣੀ ਜਾਨ ‘ਤੇ ਵੀ ਖੇਡ ਜਾਂਦੇ ਹਨ।
ਬਾਲੀਵੁੱਡ ਇੰਡਸਟਰੀ ਦੇ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੂਰੀ ਦੁਨੀਆ ‘ਚ ਕਰੋੜਾਂ ਫੈਨਜ਼ ਹਨ। ਫਿਲਮ ਇੰਡਸਟਰੀ ‘ਚ ਉਨ੍ਹਾਂ ਨੂੰ “ਖਾਨ ਸਾਹਬ” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦਰਅਸਲ ਸ਼ਾਹਰੁਖ ਖਾਨ ਨੇ ਪਿਛਲੇ ਇੱਕ ਸਾਲ ਤੋਂ ਫਿਲਮਾਂ ਤੋਂ ਦੂਰੀ ਬਣਾਈ ਹੋਈ ਹੈ। ਜਿਸ ਕਾਰਨ ਉਹ ਇੱਕ ਸਾਲ ਤੋਂ ਫਿਲਮੀ ਪਰਦੇ ‘ਤੇ ਨਜ਼ਰ ਨਹੀਂ ਆਏ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਫੈਨਜ਼ ਦਾ ਸਬਰ ਟੁੱਟਦਾ ਜਾ ਰਿਹਾ ਹੈ।
ਸ਼ਾਹਰੁਖ ਖਾਨ ਦੇ ਫੈਨਜ਼ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਨਵੀਂ ਫਿਲਮ ਦੀ ਉਡੀਕ ਕਰ ਰਹੇ ਹਨ। ਇਸ ‘ਚ ਹੀ ਉਨ੍ਹਾਂ ਦੇ ਫੈਨਜ਼ ਵੱਲੋਂ ਟਵੀਟਰ ‘ਤੇ ਇੱਕ ਹੈਸਟੈਗ ਵਾਇਰਲ ਕਰ ਦਿੱਤਾ ਗਿਆ ਹੈ। ਇਸ ਹੈਸਟੈਗ ਦਾ ਨਾਮ ਦੇ #WeWantAnnouncementSRK ਹੈ। ਇਸ ਹੈਸਟੈਗ ਦੇ ਜ਼ਰੀਏ ਸ਼ਾਹਰੁਖ ਖਾਨ ਦੇ ਫੈਨਜ਼ ਉਨ੍ਹਾਂ ਨੂੰ ਫਿਲਮਾਂ ‘ਚ ਵਾਪਸ ਆਉਣ ਦੀ ਸਲਾਹ ਦੇ ਰਹੇ ਹਨ। ਕਈ ਫੈਨਜ਼ ਵੱਲੋਂ ਤਾਂ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਗਈ ਹੈ।
ਇੱਕ ਫੈਨਜ਼ ਨੇ ਤਾਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਫੈਨਜ਼ ਨੇ ਟਵੀਟ ਕਰਕੇ ਲਿਖਿਆ ਹੈ, “ਅਗਰ ਆਪ 1 ਜਨਵਰੀ ਤੱਕ ਅਪਣੀ ਕੋਈ ਫਿਲਮ ਅਨਾਉਂਸ ਨਹੀਂ ਕੀ ਤੋ ਮੈਂ ਸੁਸਾਇਡ ਕਰ ਲੂਗਾ, ਮੈਂ ਦੁਬਾਰਾ ਕਹ ਰਹਾ ਹੂ ਮੈਂ ਸੁਸਾਇਡ ਕਰ ਲੂਗਾ।”
ਸ਼ਾਹਰੁਖ ਖਾਨ ਦੇ ਕੁਝ ਫੈਨਜ਼ ਨੇ ਲਿਖਿਆ ਹੈ, “ਖਾਨ ਸਾਹਬ, ਬਹੁਤ ਹੁਆ, ਹਮਨੇ ਆਪ ਕੋ “ਜੀਰੋ” ਫਿਲਮ ਕੇ ਬਾਦ ਫਿਲਮੋ ਮੇ ਨਹੀਂ ਦੇਖਾ, ਜਬ ਆਪ ਸਕ੍ਰੀਨ ਪਰ ਨਹੀਂ ਹੋਤੇ ਤੋ ਮਜਾ ਨਹੀਂ ਆਤਾ ਤੋ ਅਬ ਆਪ ਹਮੇ ਯਸ਼ਰਾਜ ਫਿਲਮਸ ਦੀ ਫਿਲਮ ਧੂਮ ਯਾ ਫਿਰ ਅਤਲੀ ਕੁਮਾਰ ਦੀ ਅਗਲੀ ਫਿਲਮ ਸਾਈਨ ਕਰਕੇ ਗੁੱਡ ਨਿਊਜ਼ ਦੀਜੀਏ। ਆਪ ਫਿਲਮ ਇੰਡਸਟਰੀ ਕੀ ਜਾਨ ਹੈ।”
ਉਨ੍ਹਾਂ ਦੇ ਹੋਰ ਵੀ ਕਈ ਫੈਨਜ਼ ਵੱਲੋਂ ਟਵੀਟ ਕਰਕੇ ਸ਼ਾਹਰੁਖ ਖਾਨ ਨੂੰ ਜਲਦੀ ਹੀ ਫਿਲਮ ਸਕ੍ਰੀਨ ‘ਤੇ ਨਜ਼ਰ ਆਉਣ ਦੀ ਅਪੀਲ ਕੀਤੀ। ਫੈਨਜ਼ ਨੇ ਟਵੀਟਰ ‘ਤੇ ਮੀਮਸ ਵੀ ਸ਼ੇਅਰ ਕੀਤੇ।
ਸ਼ਾਹਰੁਖ ਖਾਨ 2018 ‘ਚ ਫਿਲਮ “ਜ਼ੀਰੋ” ਨਾਲ ਆਖਰੀ ਵਾਰ ਫਿਲਮ ਸਕ੍ਰੀਨ ‘ਤੇ ਨਜ਼ਰ ਆਏ ਸੀ। ਜਿਸ ਨੂੰ ਲੋਕਾਂ ਵੱਲੋਂ ਬਹੁਤਾ ਪਸੰਦ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਤੱਕ ਸ਼ਾਹਰੁਖ ਖਾਨ ਫਿਲਮਾਂ ਤੋਂ ਦੂਰੀ ਬਣਾਈ ਹੋਈ ਹੈ।
https://twitter.com/RahulKo30049411/status/1211238840255442945