ਲੁਧਿਆਣਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਉਸ ਸਮੇਂ 99 ਪਹੁੰਚ ਗਈ ਜਦੋਂ ਇਕ ਦਮ 22 ਹੋਰ ਕੇਸ ਕੋਰੋਨਾ ਪਾਜ਼ਿਟਿਵ ਹੋਣ ਦੀ ਸੂਚਨਾ ਮਿਲੀ। ਡਿਪਾਰਟਮੈਂਟ ਫਾਰ ਫੈਮਿਲੀ ਵੈਲਫੇਅਰ ਪੰਜਾਬ ਵੱਲੋਂ ਇਹਨਾਂ 22 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਦੇਰ ਰਾਤ ਪ੍ਰਾਪਤ ਹੋਈ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ 22 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਇਸ ਕੇਸ ਨਾਲ ਸਬੰਧਤ ਮਰੀਜ਼ ਕਿਹੜੇ-ਕਿਹੜੇ ਇਲਾਕਿਆਂ ਦੇ ਹਨ? ਔਰਤਾਂ ਅਤੇ ਮਰਦਾਂ ਸੀ ਸੰਖਿਆ ਕਿੰਨੀ ਹੈ? ਉਮਰ ਵਰਗ ਕੀ ਹੈ ਇਸ ਨਾਲ ਸਬੰਧਤ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਪ੍ਰਾਪਤ ਨਹੀਂ ਹੋਈ। ਗਲੋਬਲ ਪੰਜਾਬ ਦੀ ਟੀਮ ਵੱਲੋਂ ਭਾਰਤੀ ਸਮੇਂ ਮੁਤਾਬਿਕ ਰਾਤ ਦੇ ਕਰੀਬ 12:00 ਵਜੇ ਤੱਕ ਇਹਨਾਂ ਕੇਸਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਕਈ ਅਧਿਕਾਰੀਆਂ ਨਾ ਰਾਬਤਾ ਕਾਇਮ ਕੀਤਾ ਗਿਆ ਪਰ ਕਿਸੇ ਵੀ ਅਧਿਕਾਰੀ ਵੱਲੋਂ ਪੁਖਤਾ ਜਾਣਕਾਰੀ ਨਹੀਂ ਦਿਤੀ ਗਈ।ਡਿਪਾਰਟਮੈਂਟ ਫਾਰ ਫੈਮਿਲੀ ਵੈਲਫੇਅਰ ਪੰਜਾਬ ਵੱਲੋਂ ਦਿਤੀ ਗਈ ਜਾਣਕਾਰੀ ਮੁਤਾਬਿਕ ਲੁਧਿਆਣਾ ਵਿਚ ਕੋਰੋਨਾ ਦੇ ਕੁਲ 99 ਮਰੀਜ਼ ਹੋ ਗਏ ਹਨ।