ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਲਗਭਗ 200 ਪਾਕਿਸਤਾਨੀ ਵੈਬਸਾਈਟ ਨੂੰ ਹੈਕ ਕਰ ਲਿਆ ਗਿਆ ਹੈ। ਰਿਪੋਰਟ ਦੇ ਮੁਤਬਕ ਹੈਕਰਸ ਨੇ ਇਸ ਵੈਬਸਾਈਟ ਨੂੰ ਹੈਕ ਕਰਕੇ ਲਿਖਿਆ ਹੈ, ‘ਅਸੀ 14/02/2019 ਨੂੰ ਨਹੀਂ ਭੁੱਲ ਸਕਦੇ ਹਾਂ, ਇਸਦਾ ਬਦਲਾ ਲਿਆ ਜਾਵੇਗਾ। ਹੈਕਿੰਗ ਉਨ੍ਹਾਂ ਨੂੰ ਸਮਰਪਿਤ ਕੀਤੀ ਗਈ ਹੈ ਜਿਹੜੇ ਪੁਲਵਾਮਾ ਹਮਲੇ ‘ਚ ਸ਼ਹੀਦ ਹੋਏ ਹਨ।’
ਹੈਕ ਕੀਤੀ ਗਈ ਵੈਬਸਾਈਟ ਵਿੱਚ ਜ਼ਿਆਦਾਤਰ ਪਾਕਿਸਤਾਨ ਸਰਕਾਰ ਦੀਆਂ ਵੈਬਸਾਈਟਾਂ ਹਨ। ਵੇਬਸਾਈਟ ਨੂੰ ਪੂਰੀ ਤਰ੍ਹਾਂ ਨਾਲ ਹੈਕ ਕਰਕੇ ਹੋਮ ਪੇਜ ‘ਤੇ ਮੈਸੇਜ ਲਿਖਿਆ ਗਿਆ ਹੈ। ਇਸ ਵਿੱਚ I – Crew ਟੀਮ ਲਿਖਿਆ ਹੈ ਜਿਨ੍ਹਾਂ ਨੇ ਇਸ ਵੈਬਸਾਈਟ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਹੈ। ਦਰਜਨ ਭਰ ਵੈਬਸਾਈਟਾਂ ਸੋਮਵਾਰ ਦੁਪਹਿਰ ਤੱਕ ਹੈਕਡ ਹਨ। ਹਾਲਾਂਕਿ ਇਹਨਾਂ ਵਿਚੋਂ ਕੁੱਝ ਨੂੰ ਸਵੇਰੇ ਹੀ ਠੀਕ ਕਰ ਲਿਆ ਗਿਆ ਸੀ ਪਰ ਕੁੱਝ ਵੈਬਸਾਈਟਾਂ ਹਾਲੇ ਤੱਕ ਕੰਮ ਨਹੀਂ ਕਰ ਰਹੀਆਂ ਹਨ।
ਧਿਆਨਯੋਗ ਹੈ ਕਿ 14 ਫਰਵਰੀ ਨੂੰ ਇਹ ਅੱਤਵਾਦੀ ਹਮਲਾ ਹੋਇਆ ਜਿਸ ਦੀ ਜ਼ਿਮੇਵਾਰੀ ਜੈਸ਼ ਨੇ ਲਈ ਹੈ। ਇਸ ਹਮਲੇ ਵਿੱਚ CRPF ਦੇ 40 ਜਵਾਨ ਸ਼ਹੀਦ ਹੋਏ ਹਨ। ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ , ਹੈਕਰਸ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੀਆਂ ਵੈਬਸਾਈਟਾਂ ਹੈਕ ਕਰ ਚੁੱਕੇ ਹਨ। ਪਹਿਲੀ ਨਜ਼ਰ ਵਿੱਚ ਇਹ ਫਰੰਟ ਐਂਡ ਹੈਕਿੰਗ ਲੱਗਦੀ ਹੈ ਯਾਨੀ ਹੈਕਰਸ ਨੇ ਪਾਕਿਸਤਾਨੀ ਸਰਵਰ ਐਕਸੇਸ ਨਹੀਂ ਕੀਤਾ ਹੈ। ਮੀਡਿਆ ਰਿਪੋਰਸ ਦੇ ਮੁਤਾਬਕ ਹੈਕ ਕੀਤੀ ਗਈ ਵੈਬਸਾਈਟਾਂ ਦੀ ਲਿਸਟ ਵਾਟਸਐਪ ‘ਤੇ ਸ਼ੇਅਰ ਕੀਤੀ ਜਾ ਰਹੀ ਹੈ।
ਵੈਬਸਾਈਟ ਦੀ ਲਿਸਟ ਵਿੱਚ Gov.pk ਡੋਮੇਨ ਦੀਆਂ ਵੈਬਸਾਈਟਾਂ ਹਨ ਯਾਨੀ ਹੈਕਰਸ ਨੇ ਪਾਕਿਸਤਾਨ ਸਰਕਾਰ ਦੀ ਆਫੀਸ਼ੀਅਲ ਡੋਮੇਨ ਨੂੰ ਟਾਰਗੇਟ ਕੀਤਾ ਹੈ। ਆਮ ਤੌਰ ‘ਤੇ ਇਸ ਤਰ੍ਹਾਂ ਦੀ ਹੈਕਿੰਗ ਵਿੱਚ ਹੈਕਰਸ ਇੱਕ ਤਰ੍ਹਾਂ ਦੇ ਡੋਮਨੇ ਨੂੰ ਨਿਸ਼ਾਨਾ ਬਣਾ ਕਰ ਉਸ ਨਾਲ ਜੁੜੀਆਂ ਸਾਰੀਆਂ ਵੈਬਸਾਈਟਾਂ ਨੂੰ ਹੈਕ ਕਰ ਲੈਂਦੇ ਹਨ।