ਇਸਲਾਮਾਬਾਦ : ਮਕਬੂਜਾ ਕਸ਼ਮੀਰ ਦੇ ਗਿਲਗਿਤ-ਬਾਲਿਟਸਤਾਨ ਦੇ ਸਿਆਚਿਨ ’ਚ ਪਾਕਿਸਤਾਨ ਆਰਮੀ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ।
ਪਾਕਿਸਤਾਨ ਆਰਮੀ ਪਬਲਿਕ ਰਿਲੇਸ਼ਨ ਵੱਲੋਂ ਜਾਰੀ ਇਕ ਬਿਆਨ ਦੇ ਅਨੁਸਾਰ ਇਸ ਹੈਲੀਕਾਪਟਰ ਘਟਨਾ ’ਚ ਦੋਵੇਂ ਪਾਇਲਟ ਮੇਜਰ ਇਰਫਾਨ ਅਤੇ ਮੇਜਰ ਰਾਜਾ ਜੀਸ਼ਾਨ ਦੀ ਮੌਤ ਹੋਈ ਹੈ। ਇਸਦੇ ਨਾਲ ਹੀ ਬਿਆਨ ’ਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਸੈਨੀ ਦੇ ਜਵਾਨ ਅਤੇ ਬਚਾਅ ਹੈਲੀਕਾਪਟਰ ਘਟਨਾ ਸਥਾਨ ’ਤੇ ਪਹੁੰਚ ਗਏ ਹਨ।ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।