ਕਿਸਾਨਾਂ ਤੇ ਸਰਕਾਰ ਵਿਚਾਲੇ ਹੁਣ ਮੀਟਿੰਗ 20 ਨੂੰ; ਤੋਮਰ ਨੇ ਮੁੜ ਖੇਤੀਬਾੜੀ ਕਾਨੂੰਨਾਂ ਦੀ ਕੀਤੀ ਸ਼ਲਾਘਾ, ਕਿਹਾ ਖੇਤੀ ਸੁਧਾਰ ਜ਼ਰੂਰੀ

TeamGlobalPunjab
3 Min Read

ਨਵੀਂ ਦਿੱਲੀ – ਅੰਦੋਲਨਕਾਰੀ ਕਿਸਾਨ ਜੱਥੇਬੰਦੀਆਂ ਦੇ ਨਾਲ ਸਰਕਾਰ ਦਾ 10ਵਾਂ ਗੇੜ ਹੁਣ 20 ਜਨਵਰੀ ਬੁੱਧਵਾਰ ਨੂੰ ਹੋਵੇਗਾ। ਪਹਿਲਾਂ ਇਹ ਗੱਲਬਾਤ 19 ਜਨਵਰੀ ਨੂੰ ਹੋਣੀ ਸੀ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਬੀਤੇ ਸੋਮਵਾਰ ਨੂੰ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੀ ਸ਼ਲਾਘਾ ਕੀਤੀ। ਤੋਮਰ ਨੇ ਕਿਹਾ, ‘ਇਹ ਕਾਨੂੰਨ ਦੇਸ਼ ਦੇ ਕਿਸਾਨਾਂ ਦੀ ਸਥਿਤੀ ਤੇ ਦਿਸ਼ਾ ਬਦਲਣ ਜਾ ਰਹੇ ਹਨ।

ਤੋਮਰ ਨੇ ਕਿਹਾ, “ਜੇਕਰ ਕਿਸਾਨ ਯੂਨੀਅਨਾਂ ਮੰਗਲਵਾਰ ਦੀ ਗੱਲਬਾਤ ‘ਚ ਵਿਕਲਪਾਂ ਵਾਰੇ ਵਿਚਾਰ ਵਟਾਂਦਰੇ ਕਰਦੀਆਂ ਹਨ ਤਾਂ ਇੱਕ ਹੱਲ ਜ਼ਰੂਰ ਲੱਭ ਲਿਆ ਜਾਵੇਗਾ। ਤੋਮਰ ਨੇ ਕਿਹਾ ਕਿ ਜਦੋਂ ਵੀ ਕੋਈ ਚੰਗੀ ਚੀਜ਼ ਹੁੰਦੀ ਹੈ ਤਾਂ ਇਸ ‘ਚ ਰੁਕਾਵਟਾਂ ਆਉਂਦੀਆਂ ਹਨ। ਉਨ੍ਹਾਂ ਦਾ ਹਵਾਲਾ ਖੇਤੀ ਸੁਧਾਰਾਂ ਲਈ ਚਲਾਈ ਜਾ ਰਹੀ ਕਿਸਾਨੀ ਲਹਿਰ ਦਾ ਸੀ। ਤੋਮਰ ਨੇ ਕਿਹਾ ਕਿ ਦੇਸ਼ ਭਰ ‘ਚ ਇਹ ਭੰਬਲਭੂਸਾ ਫੈਲਾਇਆ ਜਾ ਰਿਹਾ ਹੈ ਕਿ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਖਤਮ ਹੋਣ ਜਾ ਰਿਹਾ ਹੈ, ਜਦਕਿ ਸਰਕਾਰ ਨੇ ਕਈਂ ਫੋਰਮਾਂ ‘ਤੇ ਵਾਰ ਵਾਰ ਸਪੱਸ਼ਟ ਕੀਤਾ ਹੈ ਕਿ ਐਮਐਸਪੀ ਜਾਰੀ ਰਹੇਗੀ ਤੇ ਸਰਕਾਰੀ ਖਰੀਦ ਜਾਰੀ ਰਹੇਗੀ। ਹੁਣ, ਦਾਲਾਂ ਤੇ ਤੇਲ ਬੀਜਾਂ ਨੂੰ ਐਮਐਸਪੀ ‘ਚ ਸ਼ਾਮਲ ਕਰਨ ਨਾਲ ਸਰਕਾਰ ਨੇ ਉਨ੍ਹਾਂ ਦੀ ਉਪਜ ਦੀ ਖਰੀਦ ਵੀ ਸ਼ੁਰੂ ਕਰ ਦਿੱਤੀ ਹੈ।

ਖੁਰਾਕ ਉਤਪਾਦਨ ‘ਚ ਸਰਪਲੱਸ ਦੇਸ਼ ਹੋਣ ਦਾ ਦਾਅਵਾ ਕਰਦਿਆਂ ਤੋਮਰ ਨੇ ਖੇਤੀਬਾੜੀ ‘ਚ ਅਸੰਤੁਲਨ ’ਤੇ ਵੀ ਡੂੰਘੀ ਚਿੰਤਾ ਜ਼ਾਹਰ ਕੀਤੀ। ਤੋਮਰ ਨੇ ਕਿਹਾ ਕਿ ਵੱਡੇ ਅਤੇ ਛੋਟੇ ਕਿਸਾਨਾਂ ਦੀ ਸਥਿਤੀ ਵੱਖਰੀ ਹੈ। ਇਸ ਦੇ ਮੱਦੇਨਜ਼ਰ, ਸਰਕਾਰ ਨੇ ਛੋਟੇ ਕਿਸਾਨਾਂ ਲਈ ਸਬਸਿਡੀ, ਐਮਐਸਪੀ, ਤਕਨਾਲੋਜੀ ਤੇ ਮਾਰਕੀਟ ਲਿੰਕ ‘ਚ ਉਨ੍ਹਾਂ ਦੀ ਭਾਗੀਦਾਰੀ ਵਧਾਉਣ ਵਰਗੇ ਲਾਭ ਪ੍ਰਦਾਨ ਕਰਨ ਲਈ ਕਈ ਉਪਾਅ ਕੀਤੇ ਹਨ।

ਇਸ ਤੋਂ ਇਲਾਵਾ ਤੋਮਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਖੇਤੀਬਾੜੀ ਮਾਹਰ ਖੇਤੀਬਾੜੀ ਵਿਗਿਆਨੀਆਂ, ਕਿਸਾਨ ਸੰਗਠਨਾਂ ਤੇ ਖੇਤੀਬਾੜੀ ਸੁਧਾਰਾਂ ਲਈ ਇਸ ਖੇਤਰ ‘ਚ ਕੰਮ ਕਰ ਰਹੇ ਹੋਰ ਵਿਦਵਾਨਾਂ ਨਾਲ ਵਿਚਾਰ ਵਟਾਂਦਰੇ ਕਰ ਰਹੇ ਹਨ। ਸਵਾਮੀਨਾਥਨ ਕਮੇਟੀ ਦੀ ਸਿਫਾਰਸ਼ ਨੇ ਸੁਧਾਰਾਂ ਉੱਤੇ ਜ਼ੋਰ ਦਿੱਤਾ। ਇਹ ਤਬਦੀਲੀ ਖੇਤੀਬਾੜੀ ‘ਚ ਕਾਨੂੰਨੀ ਸੁਧਾਰਾਂ ਦੀ ਜ਼ਰੂਰਤ ਦੇ ਮੱਦੇਨਜ਼ਰ ਲਿਆਂਦੀ ਗਈ ਹੈ।

- Advertisement -

ਇਨ੍ਹਾਂ ਕਾਨੂੰਨਾਂ ਦੀ ਜ਼ਰੂਰਤ ਬਹੁਤ ਪਹਿਲਾਂ ਮਹਿਸੂਸ ਕੀਤੀ ਗਈ ਸੀ, ਪਰ ਉਸ ਵੇਲੇ ਦੀਆਂ ਸਰਕਾਰਾਂ ‘ਦਬਾਅ ਤੇ ਪ੍ਰਭਾਵ’ ਦੇ ਮੱਦੇਨਜ਼ਰ ਬੇਵੱਸ ਸਨ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਹਿੱਤ ‘ਚ ਸੰਸਦ ਵਿੱਚ ਦੋ ਨਵੇਂ ਕਾਨੂੰਨਾਂ ਤੇ ਇੱਕ ਕਾਨੂੰਨ ‘ਚ ਸੋਧ ਕਰਨ ਦਾ ਪ੍ਰਸਤਾਵ ਪਾਸ ਕੀਤਾ।

Share this Article
Leave a comment