ਪੁਣੇ ‘ਚ ਬਣਾਇਆ ਗਿਆ ਮੋਦੀ ਦਾ ਮੰਦਰ

TeamGlobalPunjab
1 Min Read

ਪੁਣੇ : ਭਾਜਪਾ ਵਰਕਰ ਨੇ ਨਰਿੰਦਰ ਮੋਦੀ ਦੇ ਮੰਦਰ ਦਾ ਨਿਰਮਾਣ ਕੀਤਾ ਹੈ। 37 ਸਾਲਾ ਮਯੂਰ ਮੁੰਡੇ ਦਾ ਕਹਿਣਾ ਹੈ ਕਿ ਇਹ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸ਼ਰਧਾਂਜਲੀ ਸੀ ਜਿਨ੍ਹਾਂ ਨੇ “ਅਯੁੱਧਿਆ ਵਿਖੇ ਰਾਮ ਮੰਦਰ ਬਣਾਇਆ”। ਇਹ ਮੰਦਰ ਪੁਣੇ ਦੇ ਔਂਧ ਇਲਾਕੇ ‘ਚ ਸਥਿਤ ਹੈ।

ਮਯੂਰ ਮੁੰਡੇ ਨੇ ਕਿਹਾ ਕਿ ਮੈਨੂੰ ਲੱਗਾ ਕਿ ਜਿਸ ਵਿਅਕਤੀ ਨੇ ਅਯੁੱਧਿਆ ‘ਚ ਰਾਮ ਮੰਦਰ ਦਾ ਨਿਰਮਾਣ ਕੀਤਾ, ਉਨ੍ਹਾਂ ਲਈ ਇਕ ਮੰਦਰ ਹੋਣਾ ਚਾਹੀਦਾ ਹੈ, ਇਸ ਲਈ ਮੈਂ ਆਪਣੇ ਕੰਪਲੈਕਸ ‘ਚ ਇਹ ਮੰਦਰ ਬਣਾਉਣ ਦਾ ਫੈਸਲਾ ਲਿਆ। ਮੰਦਰ ‘ਚ ਪ੍ਰਧਾਨ ਮੰਤਰੀ ਦੀ ਮੂਰਤੀ ਲਗਾਈ ਗਈ ਹੈ, ਨਿਰਮਾਣ ‘ਚ ਜੈਪੁਰ ਦੇ ਲਾਲ ਮਾਰਬਲ ਦਾ ਇਸਤੇਮਾਲ ਹੋਇਆ ਹੈ ਅਤੇ ਨਿਰਮਾਣ ਦੀ ਲਾਗਤ 1.6 ਲੱਖ ਰੁਪਏ ਹੈ। ਮੰਦਰ ‘ਚ ਮੋਦੀ ਨੂੰ ਸਮਰਪਿਤ ਇਕ ਕਵਿਤਾ ਵੀ ਦੇਖੀ ਜਾ ਸਕਦੀ ਹੈ।

Share this Article
Leave a comment