ਬਗਦਾਦ: ਇਰਾਕ ਦੇ ਮੋਸੁਲ ਸ਼ਹਿਰ ਦੇ ਨੇੜ੍ਹੇ ਜਿਹਾਦੀ ਗੜ ਵਿਚ ਕੁਰਦਿਸ਼ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਪਰਿਵਾਰਾਂ ਨਾਲ ਭਰੀ ਹੋਈ ਕਿਸ਼ਤੀ ਸੂਲਨ ਨਦੀ ਵਿਚ ਡੁੱਬ ਗਈ। ਇਕ ਕਿਸ਼ਤੀ ਡੁੱਬਣ ਨਾਲ 83 ਲੋਕਾਂ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਕਿਸ਼ਤੀ ਵਿਚ ਸਮਰੱਥਾ ਤੋਂ ਜ਼ਿਆਦਾ ਲੋਕ ਸਵਾਰ ਸਨ ਅਤੇ ਇਹ ਕੁਰਦ ਕਬੀਲੇ ਦੇ ਲੋਕ ਸਨ ਜੋ ਨਵਾਂ ਸਾਲ ਮਨਾ ਰਹੇ ਸਨ।
ਉਤਰੀ ਨਾਈਨਵੇਹ ਸੂਬੇ ਵਿਚ ਨਾਗਰਿਕ ਸੁਰੱਖਿਆ ਦੇ ਮੁਖੀ ਕਰਨਲ ਹੁਸਾਮ ਖਲੀਲ ਨੇ ਦੱਸਿਆ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ ਵੱਡੀ ਗਿਣਤੀ ਵਿਚ ਲੋਕ ਨਵਰੋਜ਼ ਮਨਾਉਣ ਲਈ ਬਾਹਰ ਨਿਕਲੇ ਸਨ।
ਸਿਹਤ ਮੰਤਰਾਲੇ ਦੇ ਬੁਲਾਰੇ ਸੈਫ ਅਲ ਬਦਰ ਦਾ ਕਹਿਣਾ ਏ ਕਿ ਨਦੀ ਵਿਚ ਡਿੱਗੇ ਲੋਕਾਂ ਦੀ ਭਾਲ ਲਈ ਅਜੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਸ਼ਤੀ ਪਲਟਣ ਦਾ ਕਾਰਨ ਤਕਨੀਕੀ ਸਮੱਸਿਆ ਦੱਸਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਮ੍ਰਿਤਕਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਦਸ ਦਈਏ ਕਿ ਹਾਲੇ ਕੁੱਝ ਮਹੀਨੇ ਪਹਿਲਾਂ ਹੀ ਇਸ ਸ਼ਹਿਰ ਨੂੰ ਆਈਐਸਆਈਐਸ ਦੇ ਅਤਿਵਾਦੀਆਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਇਆ ਗਿਆ ਸੀ।
ਨਦੀ ‘ਚ ਕਿਸ਼ਤੀ ਡੁੱਬਣ ਕਾਰਨ 100 ਦੇ ਕਰੀਬ ਲੋਕਾਂ ਦੀ ਮੌਤ

Leave a Comment
Leave a Comment