ਪੰਜਾਬੀ ਅਦਾਕਾਰ ਨੀਰੂ ਬਾਜਵਾ ਨੇ ਆਪਣੇ ਫੈਂਨਜ਼ ਨੂੰ ਖੁਸ਼ਖਬਰੀ ਦਿੰਦੇ ਦੱਸਿਆ ਹੈ ਕਿ ਉਹ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਆਪਣੀ ਪ੍ਰੈਗਨੇਂਸੀ ਦੀ ਖਬਰ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਵਾਰ ਉਹ ਜੁੜਵਾਂ ਬੱਚਿਆਂ ਦੀ ਮਾਂ ਬਣਨ ਵਾਲੀ ਹੈ। ਦੱਸ ਦੇਈਏ ਕਿ ਨੀਰੂ ਅਤੇ ਉਨ੍ਹਾਂ ਦੇ ਪਤੀ ਹੈਰੀ ਜਵੰਧਾ ਦੀ ਪਹਿਲਾਂ ਵੀ ਇੱਕ ਧੀ ਹੈ ਜਿਸ ਦਾ ਜਨਮ ਸਾਲ 2015 ਵਿੱਚ ਹੋਇਆ ਸੀ। ਨੀਰੂ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਅਕਸਰ ਆਪਣੀ ਧੀ ਦੀਆਂ ਫੋਟੋਜ਼ ਤੇ ਵੀਡਓਜ਼ ਸ਼ੇਅਰ ਕਰਦੀ ਰਹਿੰਦੀ ਹੈ ।
https://www.instagram.com/p/B3Sc1avhO0u/
ਵੈਸੇ ਤਾਂ ਨੀਰੂ ਬਾਵਜਾ ਲਗਭਗ 20 ਸਾਲ ਤੋਂ ਇੰਡਸਟਰੀ ‘ਚ ਐਕਟਿਵ ਹੈ ਪਰ ਪੰਜਾਬੀ ਗਾਣੇ ਲੌਂਗ ਲਾਚੀ ਦੀ ਵੀਡੀਓ ਨੇ ਉਨ੍ਹਾਂ ਦੀ ਪਾਪੁਲੈਰਿਟੀ ਨੂੰ ਆਸਮਾਨ ‘ਤੇ ਪਹੁੰਚਾ ਦਿੱਤਾ ਹੈ। ਇਸ ਗਾਣੇ ਨੂੰ ਯੂਟਿਊਬ ‘ਤੇ 950 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਮਿਲੇ ਹਨ।
https://www.instagram.com/p/B3U82V4hCC_/
ਬਾਜਵਾ ਨੇ 1998 ਵਿੱਚ ਦੇਵ ਆਨੰਦ ਦੀ ਫਿਲਮ ‘ਮੈਂ ਸੋਲਹਾਂ ਬਰਸ ਕੀ’ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਟੀਵੀ ਸ਼ੋਅਜ਼ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। 2005 ਵਿੱਚ ਨੀਰੂ ਬਾਜਵਾ ਨੇ ਹਰੀ ਮਿਰਚੀ ਲਾਲ ਮਿਰਚੀ ਦੇ ਨਾਲ ਛੋਟੇ ਪਰਦੇ ‘ਤੇ ਸ਼ੁਰੂਆਤ ਕੀਤੀ ਸੀ। ।
2013 ਵਿੱਚ ਨੀਰੂ ਬਾਜਵਾ ਨੇ ਪੰਜਾਬੀ ਫਿਲਮ ਸਾਡੀ ਲਵ ਸਟੋਰੀ ਵਿੱਚ ਕੰਮ ਕੀਤਾ। ਜੱਟ ਐਂਡ ਜੂਲੀਅਟ ਵਿੱਚ ਉਹ ਦਿਲਜੀਤ ਦੋਸਾਂਝ ਨਾਲ ਨਜ਼ਰ ਆਈ ਤੇ ਇਸ ਫਿਲਮ ਨੇ ਪੰਜਾਬੀ ਦੀ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।