ਖਾਲੀ ਪੇਟ ਚੁਕੰਦਰ ਖਾਣ ਦੇ ਫਾਈਦੇ

Rajneet Kaur
2 Min Read

ਨਿਊਜ਼ ਡੈਸਕ: ਚੁਕੰਦਰ ਦੀ ਵਰਤੋਂ ਆਮ ਤੌਰ ‘ਤੇ ਸਲਾਦ ਦੇ ਤੌਰ ‘ਤੇ ਕੀਤੀ ਜਾਂਦੀ ਹੈ, ਹਾਲਾਂਕਿ ਇਸ ਦਾ ਜੂਸ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ‘ਚ ਪੋਸ਼ਕ ਤੱਤ ਭਰਭੂਰ ਮਾਤਰਾ ‘ਚ ਪਾਏ ਜਾਂਦੇ ਹਨ। ਇਸ ‘ਚ ਡਾਇਟਰੀ ਫਾਈਬਰ, ਕੁਦਰਤੀ ਸ਼ੂਗਰ, ਮੈਗਨੀਸ਼ੀਅਮ, ਸੋਡੀਅਮ ਅਤੇ ਪੋਟਾਸ਼ੀਅਮ ਵੀ ਪਾਏ ਹਨ। ਜਿਸ ਨਾਲ ਸਾਡੀ ਹਿਸਤ ਨੂੰ ਬਹੁਤ ਲਾਭ ਮਿਲਦਾ ਹੈ। ਖਾਲੀ ਪੇਟ ਚੁਕੰਦਰ ਦਾ ਸੇਵਨ ਕਰਨ ਦੇ ਬਹੁਤ ਫਾਈਦੇ ਹੁੰਦੇ ਹਨ।

ਭਾਰਤ ਵਿੱਚ ਬਹੁਤ ਸਾਰੇ ਲੋਕਾਂ ਨੂੰ ਯੂਰਿਨ ਇਨਫੈਕਸ਼ਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਵਿੱਚ ਪਿਸ਼ਾਬ ਦਾ ਖੁੱਲ੍ਹੇਆਮ ਬਾਹਰ ਨਾ ਆਉਣਾ, ਪਿਸ਼ਾਬ ਵਿੱਚ ਜਲਨ ਆਦਿ ਸ਼ਾਮਲ ਹਨ। ਇਸ ਤੋਂ ਬਚਣ ਲਈ ਸਵੇਰੇ ਚੁਕੰਦਰ ਦਾ ਜੂਸ ਜ਼ਰੂਰ ਪੀਓ, ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।

ਸਰੀਰ ਦਾ ਜ਼ਿਆਦਾਤਰ ਹਿੱਸਾ ਪਾਣੀ ਦਾ ਬਣਿਆ ਹੁੰਦਾ ਹੈ, ਇਸ ਲਈ ਸਰੀਰ ਵਿੱਚ ਕਦੇ ਵੀ ਤਰਲ ਪਦਾਰਥਾਂ ਦੀ ਕਮੀ ਨਹੀਂ ਹੋਣੀ ਚਾਹੀਦੀ। ਪਰ ਜੇਕਰ ਵਾਟਰ ਰਿਟੇਨਸ਼ਨ ਹੋਣਾ ਸ਼ੁਰੂ ਹੋ ਜਾਵੇ ਤਾਂ ਇਹ ਸਮੱਸਿਆ ਬਣ ਜਾਂਦੀ ਹੈ। ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹੈ ਤਾਂ ਖਾਲੀ ਪੇਟ ਚੁਕੰਦਰ ਦਾ ਸੇਵਨ ਜ਼ਰੂਰ ਕਰੋ।

ਜੋ ਲੋਕ ਵਧਦੇ ਵਜ਼ਨ, ਢਿੱਡ ਅਤੇ ਕਮਰ ਦੀ ਚਰਬੀ ਤੋਂ ਪਰੇਸ਼ਾਨ ਹਨ ਤਾਂ ਉਨ੍ਹਾਂ ਨੂੰ ਸਵੇਰੇ ਚੁਕੰਦਰ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਪਾਇਆ ਜਾਂਦਾ ਹੈ, ਜਿਸ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚ ਜਾਂਦੇ ਹੋ। .

- Advertisement -

ਚੁਕੰਦਰ ਆਪਣੇ ਆਪ ਵਿਚ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜ਼ਿਆਦਾਤਰ ਸਿਹਤ ਮਾਹਿਰ ਸਵੇਰੇ ਉੱਠਣ ਤੋਂ ਬਾਅਦ ਇਸ ਨੂੰ ਖਾਲੀ ਪੇਟ ਖਾਣ ਦੀ ਸਲਾਹ ਦਿੰਦੇ ਹਨ ਕਿਉਂਕਿ ਅਜਿਹਾ ਕਰਨ ਨਾਲ ਪੌਸ਼ਟਿਕ ਤੱਤਾਂ ਦੀ ਸੋਖਣ ਸ਼ਕਤੀ ਵਿਚ ਸੁਧਾਰ ਹੁੰਦਾ ਹੈ। ਜਿਸ ਨਾਲ ਕਿਸੇ ਵੀ ਤਰ੍ਹਾਂ ਦੀ ਕਮੀ ਨਾਲ ਬੀਮਾਰੀਆਂ ਨਹੀਂ ਹੁੰਦੀਆਂ। ਖਾਸ ਤੌਰ ‘ਤੇ ਵਿਟਾਮਿਨ ਅਤੇ ਖਣਿਜਾਂ ਦੀ ਸਮਾਈ ਆਸਾਨ ਹੋ ਸਕਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment