App Platforms
Home / ਓਪੀਨੀਅਨ / ਨੈਚਰੋਪੈਥੀ ਸਭ ਰੋਗਾਂ ਦਾ ਇਲਾਜ ਹੈ

ਨੈਚਰੋਪੈਥੀ ਸਭ ਰੋਗਾਂ ਦਾ ਇਲਾਜ ਹੈ

ਅੱਜ ਨੈਚਰੋਪੈਥੀ ਦਿਵਸ ਹੈ ਯਾਨੀ ਮਿੱਟੀ, ਪਾਣੀ, ਹਵਾ ਅਤੇ ਧੁੱਪ ਕੁਦਰਤੀ ਚੀਜ਼ਾਂ ਹਨ। ਇਹਨਾਂ ਕੁਦਰਤੀ ਚੀਜ਼ਾਂ ਤੋਂ ਅਜੋਕਾ ਮਨੁੱਖ ਜਿੰਨਾ ਦੂਰ ਹੁੰਦਾ ਜਾ ਰਿਹਾ ਹੈ ਉਤਨਾ ਹੀ ਭਿਆਨਕ ਰੋਗਾਂ ਦੀ ਗ੍ਰਿਫ਼ਤ ਵਿੱਚ ਆ ਰਿਹਾ ਹੈ। 90 ਤੋਂ 95 ਪ੍ਰਤੀਸ਼ਤ ਰੋਗ ਜੀਵਨਸ਼ੈਲੀ ਵਿੱਚ ਆਏ ਵਿਗਾੜ ਕਾਰਨ ਹੋ ਰਹੇ ਹਨ। ਅਸੀਂ ਕੁਦਰਤੀ ਜੀਵਨ ਅਤੇ ਸੰਜਮ ਜੀਵਨਸ਼ੈਲੀ ਅਪਨਾਉਣ ਨਾਲ ਇਹਨਾਂ ਰੋਗਾਂ ਤੋਂ ਬਚ ਸਕਦੇ ਹਾਂ। ਕੁਦਰਤੀ ਚਕਿਤਸਾ ਅਨੁਸਾਰ ਜੇ ਅਸੀਂ ਕੁਦਰਤ ਦੇ ਅਨੁਸਾਰ ਜੀਵਨ ਬਸਰ ਕਰੀਏ ਤਾਂ ਰੋਗਾਂ ਤੋਂ ਦੂਰ ਰਹਿ ਸਕਦੇ ਹਾਂ। ਦਵਾਈਆਂ ਦੀ ਜਰੂਰਤ ਨਹੀਂ ਪਵੇਗੀ। ਮੌਸਮੀ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਮੋਟੇ ਅਨਾਜ਼ ਨੂੰ ਆਪਣੇ ਖਾਣ ਪੀਣ ਵਿਚ ਸ਼ਾਮਿਲ ਕੀਤਾ ਜਾਵੇ, ਭੁੱਖ ਅਨੁਸਾਰ ਖਾਣਾ ਚਾਹੀਦਾ, ਵੱਧ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਜਲਦੀ ਸੌਣਾ ਅਤੇ ਸੁਵੱਖਤੇ ਉੱਠਣ ਦੀ ਆਦਤ ਪਾਈ ਜਾਵੇ। ਯੋਗ ਕਰਨ ਨਾਲ ਮਨੁੱਖ ਨਿਰੋਗ ਰਹਿ ਸਕਦਾ ਹੈ। ਇਹ ਸਭ ਕੁਝ ਅਪਨਾਉਣ ਨਾਲ ਸਿਹਤਮੰਦ ਤੇ ਨਿਰੋਗ ਰਿਹਾ ਜਾ ਸਕਦਾ ਹੈ। ਚੰਡੀਗੜ੍ਹ ਦੇ ਗਾਂਧੀ ਸਮਾਰਕ ਭਵਨ ਸੈਕਟਰ 16 ਵਿੱਚ 18 ਨਵੰਬਰ ਨੂੰ ਨੈਚਰੋਪੈਥੀ ਦਿਵਸ ਗਾਂਧੀ ਸਮਾਰਕ ਨਿਧਿ ਦੇ ਪ੍ਰਧਾਨ ਕੇ ਕੇ ਸ਼ਾਰਦਾ ਅਤੇ ਡਾਇਰੈਕਟਰ ਦੇਵ ਰਾਜ ਤਿਆਗੀ ਦੀ ਅਗਵਾਈ ਵਿੱਚ ਮਨਾਇਆ ਗਿਆ। ਉਹਨਾਂ ਦੱਸਿਆ ਕਿ 18 ਨਵੰਬਰ ਸਰਕਾਰ ਵਲੋਂ ਨੈਚਰੋਪੈਥੀ ਦਿਵਸ ਐਲਾਨਿਆ ਗਿਆ ਹੈ ਜੋ ਕੁਦਰਤੀ ਚਕਿਤਸਾ ਦੇ ਪ੍ਰਚਾਰ ਦੇ ਪ੍ਰਸਾਰ ਵੱਲ ਇਕ ਅੱਛਾ ਕਦਮ ਹੈ। ਇਹ ਇਕ ਸਾਕਾਰਾਤਮਿਕ ਉਦਮ ਹੈ ਤੇ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹੈ ਕਿਉਂਕਿ ਗਾਂਧੀ ਜੀ ਕੁਦਰਤੀ ਚਕਿਤਸਾ ਦੇ ਹਾਮੀ ਸਨ। ਇਸ ਸੰਬੰਧ ਵਿਚ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਇਕ ‘ਨੈਚਰੋਪੈਥੀ ਵਾਕ’ ਵੀ ਕਾਰਵਾਈ ਗਈ ਜਿਸ ਵਿਚ ਸ਼ਹਿਰ ਦੇ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ ਜਿਸ ਵਿਚ ਡਾ ਰਮੇਸ਼ ਕੁਮਾਰ, ਡਾ ਐੱਮ ਪੀ ਡੋਗਰਾ, ਡਾ ਪੂਜਾ, ਸਾਬਕਾ ਕੇਂਦਰੀ ਮੰਤਰੀ ਪਾਵਨ ਕੁਮਾਰ ਬਾਂਸਲ, ਸ਼ਸ਼ੀ ਬਾਂਸਲ ਅਤੇ ਹੋਰ ਸ਼ਾਮਿਲ ਸਨ।

ਅਵਤਾਰ ਸਿੰਘ

-ਸੀਨੀਅਰ ਪੱਤਰਕਾਰ

Check Also

ਨਵੇਂ ਬਹੁਪੱਖੀ ਵਿਕਾਸ ਬੈਂਕਾਂ ਦੀ ਭੂਮਿਕਾ; ਭਾਰਤ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਫ਼ੰਡਾਂ ਦੀ ਜ਼ਰੂਰਤ

-ਪ੍ਰਸੰਨਾ ਵੀ ਸਲੀਅਨ ਅਤੇ ਦਿੱਵਯਾ ਸਤੀਜਾ ਆਰਥਿਕ ਵਿਕਾਸ ਨੂੰ ਤੇਜ਼ੀ ਨਾਲ ਹੁਲਾਰਾ ਦੇਣ ਅਤੇ ਵਿਕਾਸ …

Leave a Reply

Your email address will not be published. Required fields are marked *