Home / ਜੀਵਨ ਢੰਗ / ਮੱਛੀਆਂ ਨੂੰ ਦੇਖਣ ਨਾਲ ਦੂਰ ਹੁੰਦੀਆਂ ਨੇ ਇਹ ਪਰੇਸ਼ਾਨੀਆਂ, ਜਾਣੋ ਘਰ ‘ਚ ਐਕਵੇਰੀਅਮ ਰੱਖਣ ਦੇ ਫ਼ਾਇਦੇ

ਮੱਛੀਆਂ ਨੂੰ ਦੇਖਣ ਨਾਲ ਦੂਰ ਹੁੰਦੀਆਂ ਨੇ ਇਹ ਪਰੇਸ਼ਾਨੀਆਂ, ਜਾਣੋ ਘਰ ‘ਚ ਐਕਵੇਰੀਅਮ ਰੱਖਣ ਦੇ ਫ਼ਾਇਦੇ

ਨਿਊਜ਼ ਡੈਸਕ: ਅਕਸਰ ਲੋਕ ਘਰ ਦੀ ਖੂਬਸੂਰਤੀ ਨੂੰ ਵਧਾਉਣ ਲਈ ਘਰ ਵਿੱਚ ਐਕਵੇਰੀਅਮ ਰੱਖਦੇ ਹਨ। ਇਹ ਦੇਖਣ ਵਿੱਚ ਤਾਂ ਬਹੁਤ ਖੂਬਸੂਰਤ ਲੱਗਦੇ ਹੀ ਹਨ, ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਘਰ ਦੀ ਖੂਬਸੂਰਤੀ ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਨੂੰ ਵੀ ਫਿੱਟ ਰੱਖਣ ‘ਚ ਮਦਦ ਕਰਦੇ ਹਨ। ਜੀ ਹਾਂ ਐਕਵੇਰੀਅਮ ਘਰ ਵਿੱਚ ਰੱਖਣ ਨਾਲ ਬਲੱਡ ਪ੍ਰੈਸ਼ਰ, ਬੇਚੈਨੀ, ਤਣਾਅ ਅਤੇ ਨੀਂਦ ਨਾਂ ਆਉਣ ਵਰਗੀਆਂ ਪਰੇਸ਼ਾਨੀਆਂ ਬਹੁਤ ਹੱਦ ਤਕ ਦੂਰ ਹੋ ਸਕਦੀਆਂ ਹਨ। ਜੇਕਰ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਘਰ ਵਿੱਚ ਐਕਵੇਰੀਅਮ ਜ਼ਰੂਰ ਰੱਖੋ।

ਘਰ ਵਿੱਚ ਐਕਵੇਰੀਅਮ ਰੱਖਣ ਦੇ ਫ਼ਾਇਦੇ:

ਤਣਾਅ ਨੂੰ ਦੂਰ ਕਰਨ ‘ਚ ਮਦਦ: ਜੇਕਰ ਤੁਸੀਂ ਹਰ ਰੋਜ਼ ਐਕਵੇਰੀਅਮ ਦੇ ਕੋਲ ਜਾ ਕੇ ਕੁਝ ਘੰਟੇ ਬੈਠਦੇ ਹੋ ਤਾਂ ਇਸ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲਣ ਦੇ ਨਾਲ-ਨਾਲ ਤਣਾਅ ਦੀ ਸਮੱਸਿਆਵਾਂ ਵੀ ਦੂਰ ਹੋ ਸਕਦੀਆਂ ਹਨ।

ਨੀਂਦ: ਅਕਸਰ ਲੋਕ ਨੀਂਦ ਨਾਂ ਆਉਣ ਕਾਰਨ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਲੈਂਦੇ ਹਨ। ਜੇਕਰ ਤੁਸੀਂ ਐਕਵੇਰੀਅਮ ਦੇ ਕੋਲ ਰਾਤ ਨੂੰ ਸੌਣ ਤੋਂ ਪਹਿਲਾਂ ਥੋੜ੍ਹੀ ਦੇਰ ਬੈਠ ਕੇ ਉਸ ਨੂੰ ਧਿਆਨ ਨਾਲ ਵੇਖੋ ਤਾਂ ਤੁਹਾਨੂੰ ਇਸ ਨਾਲ ਗਹਿਰੀ ਨੀਂਦ ਆਸਾਨੀ ਨਾਲ ਆ ਸਕਦੀ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਰੱਖੇ: ਬਲੱਡ ਪ੍ਰੈਸ਼ਰ ਨਾਲ ਪੀੜਤ ਮਰੀਜ਼ਾਂ ਲਈ ਫਿਸ਼ ਐਕਵੇਰੀਅਮ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਘਟਦਾ-ਵਧਦਾ ਰਹਿੰਦਾ ਹੈ ਤਾਂ ਤੁਸੀਂ ਹਰ ਰੋਜ਼ ਐਕਵੇਰੀਅਮ ਕੋਲ ਜ਼ਰੂਰ ਬੈਠੋ। ਇੱਥੇ ਬੈਠਣ ਨਾਲ ਤੁਹਾਡੀ ਬੇਚੈਨੀ ਅਤੇ ਤਣਾਅ ਵਰਗੀ ਸਮੱਸਿਆ ਦੂਰ ਹੋਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦਾ ਪੱਧਰ ਵੀ ਠੀਕ ਹੋ ਜਾਵੇਗਾ।

ਦੇਖਣ ਦੀ ਸਮਰੱਥਾ ਵਧਾਉਣ ‘ਚ ਮਦਦ: ਫਿਸ਼ ਐਕਵੇਰੀਅਮ ਨੂੰ ਦੇਖਣ ਨਾਲ ਇਕਾਗਰਤਾ ਦੀ ਸਮਰੱਥਾ ਤੇਜ਼ ਹੁੰਦੀ ਹੈ। ਫਿਸ਼ ਐਕਵੇਰੀਅਮ ਨੂੰ ਵਾਰ -ਵਾਰ ਦੇਖਣ ਨਾਲ ਸਰੀਰ ਵਿਚ ਥੈਰਾਪੈਟਿਕ ਇੰਪੈਕਟ ਪੈਂਦਾ ਹੈ। ਇਹ ਸਾਡੇ ਦਿਮਾਗ ਨੂੰ ਇਕਾਗਰ ਹੋਣਾ ਸਿਖਾਉਂਦਾ ਹੈ।

Check Also

ਕੋਵਿਡ ਮਹਾਂਮਾਰੀ ਦੌਰਾਨ ਰੋਜ਼ਾਨਾ ਕਸਰਤ ਕਰਨ ਤੇ ਘੱਟਦਾ ਹੈ ਤਣਾਅ: ਡਾ. ਸਰੀਨ

ਵਿਸ਼ਵ ਸਿਹਤ ਦਿਵਸ ‘ਤੇ ਸਾਇੰਸ ਸਿਟੀ ਵਲੋਂ ਤਣਾਅ ਮੁਕਤੀ ‘ਤੇ ਵੈਬਨਾਰ   ਚੰਡੀਗੜ੍ਹ, (ਅਵਤਾਰ ਸਿੰਘ): …

Leave a Reply

Your email address will not be published. Required fields are marked *