ਸਰੀ: ਸਾਲ ਦੀ ਸ਼ੁਰੂਆਤ ‘ਚ 9 ਜਨਵਰੀ ਨੂੰ ਦੇਰ ਰਾਤ 11:15 ਵਜੇ ਪ੍ਰਿੰਸ ਚਾਰਲਸ ਬੁਲੇਵਾਰਡ ਦੇ 9500 ਬਲਾਕ ਵਿਖੇ ਸਥਿਤ ਟਾਊਨ ਹਾਊਸ ਕੰਪਲੈਕਸ ਵਿਚ ਗੋਲੀ ਚੱਲੀ ਸੀ। ਇਸ ਮਾਮਲੇ ‘ਚ ਆਰ.ਸੀ.ਐੱਮ.ਪੀ. ਨੇ ਪੰਜਾਬੀ ਮੂਲ ਦੇ 32 ਸਾਲ ਦੇ ਰਜਿੰਦਰ ਸੰਧੂ ਖਿਲਾਫ ਇਰਾਦਾ ਏ ਕਤਲ ਸਣੇ 6 ਦੋਸ਼ ਦਰਜ ਕੀਤੇ ਹਨ।
A 32-year-old #SurreyBC man is accused of attempted murder, in the shooting of a 17-year-old boy outside a townhouse complex in January. The teen was seriously hurt. Mounties believe it was an isolated incident, but don't think the teen was the intended target.
— Denise (@DeniseTWong) March 6, 2019
ਜਾਣਕਾਰੀ ਮੁਤਾਬਕ ਵਾਰਦਾਤ ਵਾਲੀ ਥਾਂ ‘ਤੇ ਗੋਲੀ ਚੱਲਣ ਤੋਂ ਇਲਾਵਾ ਗੱਡੀਆਂ ਦੀ ਟੱਕਰ ਦੇ ਸੁਰਾਗ ਵੀ ਮਿਲੇ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਕ ਹਲਕੇ ਰੰਗ ਦੀ ਜੀਪ ਰੈਂਗਲਰ ਨੇ ਟੋਯੋਟਾ ਸੀਏਨਾ ਨੂੰ ਟੱਕਰ ਮਾਰ ਦਿੱਤੀ ਤੇ ਫਿਰ ਜੀਪ ਚਲਾ ਰਹੇ ਵਿਅਕਤੀ ਨੇ ਟੋਯੋਟਾ ਦੇ ਡਰਾਈਵਰ ‘ਤੇ ਗੋਲੀ ਚਲਾ ਦਿੱਤੀ। ਇਸ ਮਗਰੋ ਦੋਵੇਂ ਗੱਡੀਆਂ ਵਾਰਦਾਤ ਵਾਲੀ ਥਾਂ ‘ਤੋਂ ਰਵਾਨਾ ਹੋ ਗਈਆਂ ਅਤੇ ਟੋਯੋਟਾ ਵਿਚ ਸਵਾਰ 17 ਸਾਲ ਦੇ ਸ਼ਖਸ ਨੂੰ ਸਰੀ ਮੈਮੋਰੀਅਲ ‘ਚ ਦਾਖਲ ਕਰਵਾਏ ਜਾਣ ਦੀ ਰਿਪੋਰਟ ਮਿਲੀ।
ਗੋਲੀਬਾਰੀ ਤੋਂ ਕੁਝ ਸਮੇਂ ਬਾਅਦ ਹੀ ਮੈਟਰੋ ਵੈਨਕੂਵਰ ਟ੍ਰਾਂਜਿਟ ਪੁਲਸ ਨੇ ਸ਼ੱਕੀ ਗੱਡੀ ਦਾ ਪਤਾ ਲਗਾਉਂਦਿਆ ਇਸ ਦੇ ਡਰਾਈਵਰ ਨੂੰ ਹਿਰਾਸਤ ‘ਚ ਲੈ ਲਿਆ। ਸਰੀ ਆਰ.ਸੀ.ਐੱਮ.ਪੀ. ਵੱਲੋਂ ਕੀਤੀ ਗਈ ਪੜਤਾਲ ਦੇ ਆਧਾਰ ‘ਤੇ ਰਜਿੰਦਰ ਸੰਧੂ ਵਿਰੁੱਧ ਇਰਾਦਾ ਕਤਲ, ਗੋਲੀ ਚਲਾਉਣ, ਪਾਬੰਦੀਸ਼ੂਦਾ ਹਥਿਆਰ ਰੱਖਣ, ਅਸਲ ਸਮੇਤ ਹਥਿਆਰ ਰੱਖਣ ਅਤੇ ਅਣਅਧਿਕਾਰਤ ਤੌਰ ‘ਤੇ ਗੱਡੀ ‘ਚ ਹਥਿਆਰ ਰੱਖਣ ਦੇ ਦੋਸ਼ ਦਰਜ ਕੀਤੇ ਗਏ। ਪੁਲਸ ਮੁਤਾਬਕ ਇਹ ਵਾਰਦਾਤ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਸੀ ਪਰ ਇਸ ਦਾ ਗੈਂਗਵਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਰਜਿੰਦਰ ਫਿਲਹਾਲ ਪੁਲਸ ਦੀ ਹਿਰਾਸਤ ‘ਚ ਹੈ।