ਉੜਮੁੜ ਵਾਸੀ ਔਰਤ ਦਾ ਕੈਨੇਡਾ ਦੇ ਮਾਂਟਰੀਅਲ ਵਿੱਚ ਉਸਦੇ ਪਤੀ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਕਤਲ ਹੋਈ ਜਨਾਨੀ ਦੀ ਪਛਾਣ ਰਜਿੰਦਰ ਕੌਰ ਰੂਬੀ ਪੁੱਤਰੀ ਅਮਰੀਕ ਸਿੰਘ ਵਾਸੀ ਮੁਹੱਲਾ ਲਾਹੌਰੀਆ ਦੇ ਰੂਪ ਵਿਚ ਹੋਈ ਹੈ। ਕਤਲ ਕਿਹੜੇ ਹਾਲਾਤ ਵਿਚ ਹੋਇਆ, ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।
ਮ੍ਰਿਤਕ ਰਜਿੰਦਰ ਕੌਰ ਰੂਬੀ ਦੇ ਪਿਤਾ ਅਮਰੀਕ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸਦੀ ਧੀ ਦਾ ਕਤਲ ਉਸਦੇ ਸਿਰ ਉੱਤੇ ਸੱਟ ਮਾਰ ਕੇ ਉਸਦੇ ਹੀ ਪਤੀ ਨਵਦੀਪ ਸਿੰਘ ਵਲੋਂ ਕੀਤਾ ਗਿਆ ਹੈ। ਵਾਰਦਾਤ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਰੂਬੀ ਦਾ ਵਿਆਹ 25 ਦਸੰਬਰ 2011 ਨੂੰ ਹੋਇਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਸੀ।
ਇਸ ਦੁਖ਼ਦ ਖਬਰ ਦੇ ਨਾਲ ਉੜਮੁੜ ‘ਚ ਮਾਤਮ ਦਾ ਮਾਹੌਲ ਹੈ।ਦੂਜੇ ਪਾਸੇ ਇਸ ਸਬੰਧੀ ਮਾਂਟਰੀਅਲ ਪੁਲਿਸ ਨੇ ਵੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰ ਅਜੇ ਤੱਕ ਮਾਂਟਰੀਅਲ ਪੁਲਿਸ ਨੇ ਇਸ ਮਾਮਲੇ ‘ਚ ਦੋਸ਼ੀ ਦੀ ਪਹਿਚਾਣ ਗੁਪਤ ਹੀ ਰਖੀ ਹੋਈ ਹੈ ਤੇ ਉਸ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।