ਅਫਗਾਨਿਸਤਾਨ ਮੁੱਦੇ ਨੂੰ ਲੈ ਕੇ ਜੋਅ ਬਾਇਡਨ ਨੇ ਰਾਸ਼ਟਰੀ ਸੁਰੱਖਿਆ ਟੀਮ ਨਾਲ ਕੀਤੀ ਮੁਲਾਕਾਤ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਨਾਲ ਮੁਲਾਕਾਤ ਕਰਕੇ ਅਫਗਾਨਿਸਤਾਨ ਸਬੰਧੀ ਸੁਰੱਖਿਆ, ਡਿਪਲੋਮੈਟਿਕ ਅਤੇ ਖੁਫੀਆ ਜਾਣਕਾਰੀ ਦੇ ਬਾਰੇ ਵਿੱਚ ਚਰਚਾ ਕੀਤੀ।

ਵ੍ਹਾਈਟ ਹਾਊਸ ਦੇ ਅਨੁਸਾਰ ਇਸ ਮੀਟਿੰਗ ਵਿੱਚ ਕਾਬੁਲ ਚ ਸਥਿਤ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਲਨ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ, ਜੋ ਕਿ ਡੀ ਓ ਡੀ ਦੇ ਯਤਨਾਂ ਦੇ ਨਤੀਜੇ ਵਜੋਂ ਸੁਰੱਖਿਅਤ ਅਤੇ ਕਾਰਜਸ਼ੀਲ ਹੈ। ਇਸ ਮੀਟਿੰਗ ਵਿੱਚ, ਰਾਸ਼ਟਰੀ ਸੁਰੱਖਿਆ ਟੀਮ ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਨੂੰ ਜਾਣਕਾਰੀ ਦਿੱਤੀ ਕਿ ਡਿਪਾਰਟਮੈਂਟ ਆਫ ਡਿਪਾਰਟਮੈਂਟ (ਡੀ ਓ ਡੀ) ਨੇ 14 ਅਗਸਤ ਤੋਂ 7,000 ਲੋਕਾਂ ਨੂੰ ਅਤੇ ਜੁਲਾਈ ਦੇ ਅੰਤ ਤੋਂ 12,000 ਲੋਕਾਂ ਨੂੰ ਅਫਗਾਨਿਸਤਾਨ ਵਿੱਚੋਂ ਕੱਢਿਆ ਹੈ।

ਇਸਦੇ ਇਲਾਵਾ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਟੀਮ ਨੇ ਅਫਗਾਨਿਸਤਾਨ ਵਿੱਚ ਆਈ ਐਸ ਆਈ ਐਸ-ਕੇ ਸਮੇਤ ਕਿਸੇ ਵੀ ਸੰਭਾਵਿਤ ਅੱਤਵਾਦੀ ਖਤਰੇ ਤੋਂ ਸੁਰੱਖਿਆ ਲਈ ਵੀ ਚਰਚਾ ਕੀਤੀ।

Share this Article
Leave a comment