ਸਿਡਨੀ : ਤੁਸੀਂ ਦੇਖਿਆ ਹੋਵੇਗਾ ਕਿ ਕੋਈ ਕਿਸੇ ਬੱਚੇ ਨੂੰ ਅਗਵਾਹ ਕਰਕੇ ਲੈ ਜਾਂਦਾ ਹੈ ਤੇ ਉਸ ਦੇ ਬਦਲੇ ‘ਚ ਫਿਰੌਤੀ ਦੀ ਰਕਮ ਮੰਗਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਆਸਟ੍ਰੇਲੀਆ ‘ਚ ਵੀ ਦੇਖਣ ਨੂੰ ਮਿਲਿਆ ਜਿੱਥੇ ਕੋਈ ਅਗਵਾਹ ਤਾਂ ਹੋਇਆ ਹੈ ਪਰ ਉਹ ਕੋਈ ਬੱਚਾ ਨਹੀਂ ਬਲਕਿ ਇੱਕ ਕੁੱਤਾ ਹੈ। ਜੀ ਹਾਂ ਆਸਟ੍ਰੇਲੀਆ ਦੇ ਸ਼ਹਿਰ ਕੁਈਨਜ਼ਲੈਂਡ ‘ਚ ਰਹਿਣ ਵਾਲੀ ਇੱਕ ਕਲੋਏ ਸ਼ੇਰਨੀ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਸ ਦਾ ਇੱਕ ਕੁੱਤਾ ਚੋਰੀ ਹੋਗਿਆ ਅਤੇ ਹੁਣ ਅਗਵਾਹਕਾਰਾਂ ਵੱਲੋਂ ਉਸ ਦੇ ਬਦਲੇ ‘ਚ ਪੈਸੇ ਦੀ ਵੱਡੀ ਰਕਮ ਮੰਗੀ ਜਾ ਰਹੀ ਹੈ।
ਦਰਅਸਲ ਹੋਇਆ ਇੰਝ ਕਿ ਕਲੋਏ ਸ਼ੇਰਨੀ ਨਾਮ ਦੀ ਇੱਕ ਔਰਤ ਦਾ ਫ੍ਰਾਂਸੀਸੀ ਕੁੱਤਾ ਤਿੰਨ ਹਫਤੇ ਪਹਿਲਾਂ ਘਰ ਦੇ ਨੇੜੇ ਟਰੱਕ ਸਟਾਪ ‘ਤੇ ਖੇਡ ਰਿਹਾ ਸੀ ਜਿੱਥੋਂ ਉਸ ਨੂੰ ਕਿਸੇ ਨੇ ਅਗਵਾਹ ਕਰ ਲਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਰਸੀ (ਕੁੱਤੇ ਦਾ ਨਾਮ) ਨੂੰ ਬਹੁਤ ਲੱਭਿਆ ਪਰ ਉਹ ਨਹੀਂ ਮਿਲਿਆ। ਦੱਸ ਦਈਏ ਕਿ ਕੁੱਤੇ ਚੋਰੀ ਹੋਣ ਤੋ ਹੁਣ ਹਫਤਾ ਬਾਅਦ ਚੋਰਾਂ ਨੇ ਪਰਿਵਾਰ ਨੂੰ ਲਿਖਤੀ ਸੰਦੇਸ਼ ਭੇਜ ਕੇ 10000 ਡਾਲਰ ਦੀ ਮੰਗ ਕੀਤੀ ਹੈ। ਪੁਲਿਸ ਇਸ ਸਬੰਧੀ ਚੋਰਾਂ ਦੀ ਭਾਲ ਕਰ ਰਹੀ ਹੈ ਅਤੇ ਪਰਿਵਾਰ ਵੱਲੋਂ ਵੀ ਕੁੱਤਾ ਲੱਭ ਕੇ ਦੇਣ ਵਾਲੇ ਲਈ 5000 ਡਾਲਰ ਦਾ ਇਨਾਮ ਰੱਖਿਆ ਹੈ।