ਅੱਜ ਦੀ ਰੈਲੀ ਦਾ ਇਕੱਠ ਦੇਖ ਕੈਪਟਨ ਨੂੰ ਪਵੇਗਾ ਦੌਰਾ : ਸੁਖਬੀਰ ਸਿੰਘ ਬਾਦਲ

TeamGlobalPunjab
2 Min Read

ਤਰਨ ਤਾਰਨ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੰਨੀ ਦਿਨੀਂ ਬੜੇ ਜੋਰਾਂ ਸ਼ੋਰਾਂ ਨਾਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਉਹ ਆਪਣੇ ਵਿਰੋਧੀਆਂ ਨੂੰ ਹਮੇਸ਼ਾ ਹੀ ਲੰਮੇ ਹੱਥੀਂ ਲੈਂਦੇ ਦਿਖਾਈ ਦਿੰਦੇ ਹਨ। ਅੱਜ ਤਰਨ ਤਾਰਨ ਵਿਖੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰੈਲੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਆਪਣਾਂ ਭਾਸ਼ਣ ਸ਼ੁਰੂ ਕਰਦਿਆਂ ਹੀ ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ‘ਤੇ ਬਿਆਨੀ ਹੱਲਾ ਬੋਲ ਦਿੱਤਾ। ਸੁਖਬੀਰ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਰੈਲੀ ਨੂੰ ਜੇਕਰ ਕੈਪਟਨ ਅਮਰਿੰਦਰ ਸਿੰਘ ਜਾਂ ਉਨ੍ਹਾਂ ਦੇ ਚਹੇਤਾ ਟੀਵੀ ਰਾਹੀਂ ਦੇਖ ਰਿਹਾ ਹੋਵੇਗਾ ਤਾਂ ਇਹ ਇਕੱਠ ਦੇਖ ਕੇ ਉਸ ਨੂੰ ਦੌਰਾ ਪੈ ਜਾਵੇਗਾ।

ਇਸ ਮੌਕੇ ਸੁਖਬੀਰ ਬਾਦਲ ਨੇ ਬੋਲਦਿਆਂ ਜਿੱਥੇ ਪਾਰਟੀ ਦੀਆਂ ਪ੍ਰਾਪਤੀਆਂ ਗਿਣਵਾਈਆਂ ਉੱਥੇ ਹੀ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਮਿਹਨਤ ਨਾਲ ਹੀ ਅੱਜ ਸੱਜਣ ਕੁਮਾਰ ਜਿਹੇ ਲੋਕ ਜੇਲ੍ਹਾਂ ‘ਚ ਬੰਦ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਹੀ ਉਨ੍ਹਾਂ ‘ਤੇ ਬੇਅਦਬੀ ਦਾ ਝੂਠਾ ਆਰੋਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਜਿਹਾ ਕਦੀ ਸੋਚ ਵੀ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਇਹ ਕਾਂਗਰਸੀਆਂ ਦੀ ਹੀ ਚਾਲ ਸੀ ਜਿਨ੍ਹਾਂ ਨੇ ਇਹ ਝੂਠਾ ਇਲਜ਼ਾਮ ਲਗਾਇਆ ਹੈ। ਇੱਥੇ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਚਲੋ ਮੋਬਾਇਲ ਰੁਕ ਗਏ ਕਿਉਂਕਿ ਚੀਨ ‘ਚ ਕਰੋਨਾ ਵਾਇਰਸ ਆ ਗਿਆ ਹੈ ਪਰ ਅੱਜ ਪੰਜਾਬ ਅੰਦਰ ਤਾਂ ਕੋਰੋਨਾ ਵਾਇਰਸ ਨਹੀਂ ਹੈ ਇਸ ਲਈ ਪੰਜਾਬ ਦੇ ਨੌਜਵਾਨਾਂ ਨੂੰ 10 ਲੱਖ ਨੌਕਰੀ ਤਾਂ ਦਿੱਤੀ ਜਾ ਸਕਦੀ ਹੈ।

Share This Article
Leave a Comment