ਪੀ.ਏ.ਯੂ. ਵਿੱਚ ਦਾਖਲੇ ਲਈ ਹੋਣ ਵਾਲੀਆਂ ਪ੍ਰਵੇਸ਼ ਪ੍ਰੀਖਿਆਵਾਂ ਦਾ ਐਲਾਨ

TeamGlobalPunjab
1 Min Read

ਲੁਧਿਆਣਾ : ਪੀ.ਏ.ਯੂ. ਵੱਲੋਂ ਸਾਲ 2020-21 ਲਈ ਦਾਖਲਿਆਂ ਹਿਤ ਲਈਆਂ ਜਾਣ ਵਾਲੀਆਂ ਪ੍ਰਵੇਸ਼ ਪ੍ਰੀਖਿਆਵਾਂ ਕਾਮਨ ਐਂਟਰੈਸ ਟੈਸਟ (ਸੀ ਈ ਟੀ) ਅਤੇ ਐਗਰੀਕਲਚਰ ਐਪਟੀਚਿਊਟ ਟੈਸਟ (ਏ ਏ ਟੀ) ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖਲਿਆਂ ਲਈ ਪ੍ਰਵੇਸ਼ ਪ੍ਰੀਖਿਆਵਾਂ ਸੰਬੰਧੀ ਹਦਾਇਤਾਂ ਦੇ ਮੱਦੇਨਜ਼ਰ ਇਹਨਾਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੀ.ਏ.ਯੂ. ਵੱਲੋਂ ਵੱਖ ਵੱਖ ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਦੇ ਨਾਲ 5 ਸਾਲਾ ਇੰਟੈਗ੍ਰੇਟਿਡ ਐਮ ਐਸ ਸੀ (ਆਨਰਜ਼) ਲਈ ਸਾਲ 2020-21 ਦੌਰਾਨ ਦਾਖਲਿਆਂ ਹਿਤ ਇਹ ਪ੍ਰਵੇਸ਼ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਐਗਰੀਕਲਚਰ ਐਪਟੀਚਿਊਟ ਟੈਸਟ (ਏ ਏ ਟੀ) ਦੀ ਪ੍ਰਵੇਸ਼ ਪ੍ਰੀਖਿਆ 31 ਅਗਸਤ ਨੂੰ ਅਤੇ ਕਾਮਨ ਐਂਟਰੈਸ ਟੈਸਟ (ਸੀ ਈ ਟੀ) ਦੀ ਪ੍ਰਵੇਸ਼ ਪ੍ਰੀਖਿਆ 15 ਸਤੰਬਰ 2020 ਨੂੰ ਕਰਵਾਈਆਂ ਜਾਣਗੀਆਂ। ਡਾ. ਸਿੱਧੂ ਨੇ ਇਹ ਵੀ ਦੱਸਿਆ ਕਿ ਪ੍ਰੀਖਿਆ ਦਾ ਸਥਾਨ ਐਡਮਿਟ ਕਾਰਡ ਉਪਰ ਦਰਸਾਇਆ ਜਾਵੇਗਾ। ਇਸ ਸੰਬੰਧੀ ਹਰ ਤਾਜ਼ਾ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ www.pau.edu ਉਪਰ ਦਰਜ ਕੀਤੀ ਜਾਵੇਗੀ।

Share this Article
Leave a comment