ਵਾਸ਼ਿੰਗਟਨ: ਅਮਰੀਕਾ ਦੇ ਫਿਲਾਡੇਲਫਿਆ ਵਿੱਚ ਸਟੰਟਬਾਜ਼ੀ ਦੋਰਾਨ ਇੱਕ ਭਾਰਤੀ ਮੂਲ ਦੇ ਮੈਡੀਕਲ ਵਿਦਿਆਰਥੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਹਿਚਾਣ ਡ੍ਰੈਕਸਲ ਕਾਲਜ ਆਫ਼ ਮੈਡੀਸਿਨ ਦੇ 23 ਸਾਲਾ ਵਿਦਿਆਰਥੀ ਵਿਵੇਕ ਸੁਬਰਮਣੀ ਵਜੋਂ ਹੋਈ ਹੈ।
ਛੱਤ ਤੋਂ ਛੱਤ ਤੇ ਛਾਲ ਮਾਰਨ ਦਾ ਸਟੰਟ
ਪੁਲਿਸ ਦੇ ਮੁਤਾਬਿਕ ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਸੁਬਰਮਣੀ ਅਤੇ ਉਸ ਦੇ ਦੋਸਤ ਜਨਵਰੀ ਦੀ ਰਾਤ ਨੂੰ ਛੱਤਾਂ ਦੇ ਵਿੱਚ ਛਾਲਾਂ ਮਾਰਨ ਦਾ ਸਟੰਟ ਕਰ ਰਹੇ ਸਨ ਕਿ ਇਸ ਦੌਰਾਨ ਵਿਵੇਕ ਹੇਠਾਂ ਡਿੱਗ ਗਿਆ। ਬੁਰੀ ਤਰ੍ਹਾਂ ਜ਼ਖਮੀ ਹੋਏ ਵਿਵੇਕ ਨੂੰ ਥਾਮਸ ਜੇਫਰਸਨ ਯੂਨੀਵਰਸਿਟੀ ਭਰਤੀ ਕਰਵਾਇਆ ਗਿਆ ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤ ਐਲਾਨ ਦਿੱਤਾ।
ਪੁਲਿਸ ਨੇ ਦੱਸਿਆ ਕਿ ਵਿਵੇਕ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਵਿੱਚ ਨਹੀਂ ਸੀ ਤੇ ਨਾ ਹੀ ਇਸ ਤੇ ਕੋਈ ਸਬੂਤ ਮਿਲੇ ਹਨ।
ਸੁਬਰਮਣੀ ਦੇ ਨਾਮ ਉੱਤੇ ਡਰੇਕਸਲ ਯੂਨੀਵਰਸਿਟੀ ਕਾਲਜ ਆਫ ਮੈਡਿਸਿਨ ਦੇ ਵਿਦਿਆਰਥੀਆਂ ਨੇ GoFundMe ਸ਼ੁਰੂ ਕੀਤਾ ਹੈ ।