ਹਰਿਆਣਾ ਸਰਕਾਰ ਨੇ  ਤਾਲਾਬੰਦੀ ਨੂੰ 17 ਮਈ ਤੱਕ ਵਧਾਇਆ, ਹੋਰ ਸਖ਼ਤ ਪਾਬੰਦੀਆਂ ਵੀ ਕੀਤੀਆਂ ਲਾਗੂ

TeamGlobalPunjab
1 Min Read

ਚੰਡੀਗੜ੍ਹ – ਹਰਿਆਣਾ ਵਿਚ  ਤਾਲਾਬੰਦੀ ਨੂੰ 17 ਮਈ ਤੱਕ ਵਧਾ ਦਿਤਾ ਗਿਆ ਹੈ। ਇਸ ਦੌਰਾਨ ਕੋਵਿਡ 19 ਦੇ ਵਧ ਰਹੇ ਮਾਮਲਿਆਂ ਕਾਰਨ ਹੋਰ ਸਖ਼ਤ ਪਾਬੰਦੀਆਂ ਵੀ ਲਾਗੂ ਕੀਤੀਆਂ ਗਈਆਂ ਹਨ। ਮਹਾਂਮਾਰੀ ਅਲਰਟ / ਸੁਰਖਸ਼ਿਤ ਹਰਿਆਣਾ ਨੇ 10 ਮਈ ਤੋਂ 17 ਮਈ ਤੱਕ ਐਲਾਨ ਕੀਤਾ ਹੈ ਕਿ ਹਰਿਆਣਾ ਵਿਚ ਕੋਰੋਨਾ ਫੈਲਣ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣਗੇ। ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਵਿਸਥਾਰਤ ਹੁਕਮ ਜਲਦ ਜਾਰੀ ਕੀਤੇ ਜਾਣਗੇ।



- Advertisement -

ਇਸ ਤੋਂ ਪਹਿਲਾਂ, ਦੇਸ਼ ਵਿੱਚ ਕੋਵਿਡ 19  ਮਹਾਂਮਾਰੀ ਦੀ ਮਾਰੂ ਦੂਜੀ ਲਹਿਰ ਨੂੰ ਰੋਕਣ ਲਈ 3 ਮਈ ਤੋਂ 9 ਮਈ ਤੱਕ ਇਕ ਹਫ਼ਤੇ ਦੀ ਤਾਲਾਬੰਦੀ ਕੀਤੀ ਗਈ ਸੀ।

ਨਵੇਂ ਆਦੇਸ਼ ਮੁਤਾਬਕ ਹੁਣ ਸੂਬੇ ਵਿਚ ਵਿਆਹ ਅਤੇ ਅੰਤਿਮ ਸੰਸਕਾਰ ਵਿਚ ਸਿਰਫ 11 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਖੁੱਲ੍ਹੇ ਵਿਚ ਵਿਆਹ ਸਮਾਰੋਹ ‘ਤੇ ਪੂਰੀ ਤਰ੍ਹਾਂ ਰੋਕ ਹੋਵੋਗੀ ਸਿਰਫ ਘਰ ਜਾਂ ਸਿਰਫ ਕੋਰਟ ਵਿਚ ਹੀ ਵਿਆਹ ਕਰਨ ਦੀ ਇਜਾਜ਼ਤ ਹੋਵੇਗੀ। ਬਰਾਤ ਲਿਜਾਣ ‘ਤੇ ਪਾਬੰਦੀ ਲਾ ਦਿੱਤੀ ਗਈ ਹੈ। ਹਰਿਆਣਾ ਵਿਚ ਐਤਵਾਰ ਨੂੰ ਬੀਤੇ 24 ਘੰਟਿਆਂ ਦੌਰਾਨ 13,548 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਦੌਰਾਨ 12,369 ਲੋਕ ਮਹਾਮਾਰੀ ਤੋਂ ਸਿਹਤਯਾਬ ਹੋਏ ਹਨ ਅਤੇ ਉਥੇ ਹੀ ਪਿਛਲੇ 24 ਘੰਟੇ ਵਿਚ 151 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ।

 

Share this Article
Leave a comment