ਅਧੀਨ ਸੇਵਾਵਾਂ ਚੋਣ ਬੋਰਡ ਨੇ ਫੂਡ ਸੇਫਟੀ ਅਫਸਰਾਂ ਦੀਆਂ 25 ਅਸਾਮੀਆਂ ਲਈ ਕੀਤੀ ਅਰਜੀਆਂ ਦੀ ਮੰਗ

TeamGlobalPunjab
1 Min Read

ਚੰਡੀਗੜ੍ਹ : ਅਧੀਨ ਸੇਵਾਵਾਂ ਚੋਣ ਬੋਰਡ ਨੇ ਪੰਜਾਬ ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ ਫੂਡ ਸੇਫਟੀ ਅਫਸਰਾਂ ਦੀਆਂ 25 ਅਸਾਮੀਆਂ ਭਰਨ ਲਈ ਅਰਜੀਆਂ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧੀਨ ਸੇਵਾਵਾਂ ਚੋਣ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਿੱਧੀ ਭਰਤੀ ਰਾਹੀਂ ਭਰੀਆਂ ਜਾਣ ਵਾਲੀਆਂ ਗਰੁੱਪ-ਸੀ ਦੀਆਂ ਹਨ ਅਤੇ ਇਹ ਅਸਾਮੀਆਂ 10300-34800+4200 ਗਰੇਡ ਪੇਅ ਸਕੇਲ (ਪਰਖਕਾਲ ਸਮੇਂ ਦੌਰਾਨ ਬਿਨ੍ਹਾਂ ਕਿਸੇ ਭੱਤਿਆਂ ਸਮੇਤ ਮੁੱਢਲੀ ਤਨਖਾਹ/ਡੀਸੀ ਰੇਟ ਮਿਲਣਯੋਗ ਹੋਵੇਗਾ) ਅਧੀਨ ਹਨ।
ਬੁਲਾਰੇ ਨੇ ਦੱਸਿਆ ਕਿ ਭਰਤੀ ਲਈ ਬਿਨੈ ਕਰਨ ਲਈ ਪੰਜਾਬ http://www.punjabsssb.gov.in/ ‘ਤੇ ਯੋਗ ਉਮੀਦਵਾਰ 20 ਜਨਵਰੀ, 2020 ਤੋਂ 10 ਫਰਵਰੀ, 2020 ਤੱਕ ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ। ਇਸ ਭਰਤੀ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਵੀ www.punjabsssb.gov.in ਤੋਂ ਹਾਸਿਲ ਕਰ ਸਕਦੇ ਹਨ।

Share This Article
Leave a Comment