ਅਮਰੀਕਾ ‘ਚ ਜ਼ੀਰਕਪੁਰ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

TeamGlobalPunjab
2 Min Read

ਸ਼ਿਕਾਗੋ: ਜ਼ੀਰਕਪੁਰ ਦੇ ਨੇੜੇ ਸਥਿਤ ਛੱਤ ਪਿੰਡ ਦੇ ਵਾਸੀ ਦਾ ਬੁੱਧਵਾਰ ਰਾਤ ਨੂੰ ਅਮਰੀਕਾ ‘ਚ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਉਹ ਇੱਕ ਡਿਪਾਰਟਮੈਂਟ ਸਟੋਰ ‘ਚ ਆਪਣਾ ਕੰਮ ਖਤਮ ਕਰਕੇ ਘਰ ਜਾ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਿਕਾਗੋ ‘ਚ ਵਾਪਰੀ ਜਦੋਂ 28 ਸਾਲਾ ਬਲਜੀਤ ਸਿੰਘ ਉਰਫ ਪ੍ਰਿੰਸ ਇੱਕ ਡਿਪਾਰਟਮੈਂਟ ਸਟੋਰ ‘ਚ ਆਪਣਾ ਕੰਮ ਖਤਮ ਕਰ ਕੇ ਘਰ ਵਾਪਸ ਜਾ ਰਿਹਾ ਸੀ ਦੱਸ ਦੇਈਏ ਇਸ ਸਟੋਰ ਦੇ ਮਾਲਕ ਅਵਤਾਰ ਸਿੰਘ ਵੀ ਛੱਤ ਪਿੰਡ ਦੇ ਵਸਨੀਕ ਹਨ।

ਮ੍ਰਿਤਕ 28 ਸਾਲਾ ਨੌਜਵਾਨ ਜ਼ੀਰਕਪੁਰ ਨੇੜਲੇ ਪਿੰਡ ਛੱਤ ਦਾ ਵਾਸੀ ਸੀ। ਬਲਜੀਤ ਸਿੰਘ ਉਰਫ਼ ਪ੍ਰਿੰਸ ਨਾਂ ਦਾ ਇਹ ਭਾਰਤੀ ਨੌਜਵਾਨ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਇੱਥੇ ਹੀ ਆਪਣੇ ਪਿੰਡ ਦੇ ਅਵਤਾਰ ਸਿੰਘ ਪੱਪੀ ਨਾਮਕ ਵਿਅਕਤੀ ਦੇ ਗਰੋਸਰੀ ਸਟੋਰ ਵਿੱਚ ਕੰਮ ਕਰਦਾ ਸੀ।

ਬਲਜੀਤ ਦੇ ਦਾਦਾ ਫੁੰਮਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਅਵਤਾਰ ਸਿੰਘ ਨੇ ਹੀ ਦਿੱਤੀ ਉਨ੍ਹਾ ਦੱਸਿਆ ਕਿ ਜਦੋਂ ਬਲਜੀਤ ਸਟੋਰ ਤੋਂ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ ਤਾਂ ਤਿੰਨ-ਚਾਰ ਵਿਅਕਤੀਆਂ ਨੇ ਉਸ ਨੂੰ ਲੁੱਟਣ ਦੇ ਇਰਾਦੇ ਨਾਲ ਘੇਰ ਲਿਆ। ਜਦੋਂ ਲੁਟੇਰਿਆਂ ਨੂੰ ਬਲਜੀਤ ਤੋਂ ਕੁਝ ਨਹੀਂ ਮਿਲਿਆ, ਤਾਂ ਉਨ੍ਹਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਬਲਜੀਤ ਨੇ ਅਵਤਾਰ ਸਿੰਘ ਨੂੰ ਜ਼ਖਮੀ ਹਾਲਤ ‘ਚ ਫੋਨ ਕਰਕੇ ਬੁਲਾਇਆ ਜਿਸ ਤੋਂ ਬਾਅਦ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਪ੍ਰਿੰਸ ਦੇ ਪਿਤਾ ਇੰਦਰਜੀਤ ਸਿੰਘ, ਇੱਕ ਕਿਸਾਨ ਹਨ ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਸਵੇਰੇ 11 ਵਜੇ ਵਾਪਰੀ। ਬਲਜੀਤ ਡੇਢ-ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉਸ ਦੀਆਂ ਦੋ ਭੈਣਾਂ ਹਨ। ਸਾਡੇ ਸੁਪਨੇ ਚੂਰ-ਚੂਰ ਹੋ ਗਏ ਸਾਨੂੰ ਇਸ ਘਟਨਾ ਤੇ ਵਿਸ਼ਵਾਸ ਨਹੀਂ ਹੋ ਰਿਹਾ ਸਾਡਾ ਪੁੱਤ ਨਹੀਂ ਰਿਹਾ, ਸਾਡੀ ਦੋ ਦਿਨ ਪਹਿਲਾਂ ਹੀ ਉਸ ਨਾਲ ਗੱਲ ਹੋਈ ਸੀ।

Share this Article
Leave a comment