ਅਮਰੀਕਾ ‘ਚ ਵਿਦੇਸ਼ਾਂ ਤੋਂ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦੀ ਸੂਚੀ ‘ਚ ਭਾਰਤੀ ਦੂਜੇ ਨੰਬਰ ‘ਤੇ

TeamGlobalPunjab
2 Min Read

ਸਾਲ 2018-19 ਵਿੱਚ ਭਾਰਤ ਤੋਂ ਅਮਰੀਕਾ ਪੜ੍ਹਨ ਆਏ ਵਿਦਿਆਰਥੀਆਂ ਦੀ ਕੁੱਲ ਗਿਣਤੀ ਦੋ ਲੱਖ ਤੋਂ ਜ਼ਿਆਦਾ ਰਹੀ ਹੈ। ਜੇਕਰ ਵਿਸ਼ਵ ਭਰ ਤੋਂ ਅਮਰੀਕਾ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਵੇਖਿਆ ਜਾਵੇ ਤਾਂ ਇਹ ਦਸ ਲੱਖ ਤੋਂ ਜ਼ਿਆਦਾ ਦੀ ਰਹੀ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਚੀਨੀ ਵਿਦਿਆਰਥੀਆਂ ਦੀ ਹੈ ਤੇ ਭਾਰਤੀ ਵਿਦਿਆਰਥੀਆਂ ਦੇ ਸਮੂਹ ਦਾ ਇਸ ਸੂਚੀ ਵਿੱਚ ਦੂਜਾ ਸਥਾਨ ਹੈ ।

ਇੰਟਰਨੈਸ਼ਨਲ ਐਜੁਕੇਸ਼ਨਲ ਐਕਸਚੇਂਜ ‘ਤੇ 2019 ਓਪਰ ਡੋਰਸ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਸੋਮਵਾਰ ਨੂੰ ਜਾਰੀ ਹੋਈ ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ‘ਚ ਪੜ੍ਹਾਈ ਕਰਨ ਆਏ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2018-19 ਵਿੱਚ 2,02,014 ਰਹੀ ਹੈ।

- Advertisement -

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਗਿਣਤੀ ਪਹਿਲਾਂ ਦੀ ਤੁਲਨਾ ਵਿੱਚ ਹੁਣ 2.9 ਫ਼ੀਸਦੀ ਜ਼ਿਆਦਾ ਹੈ। ਇਥੇ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ‘ਚ ਭਾਰਤ ਅਤੇ ਚੀਨ ਦੇ ਵਿਦਿਆਰਥੀਆਂ ਦਾ ਕੁਲ ਯੋਗ ਹੀ ਪੰਜਾਹ ਫ਼ੀਸਦੀ ਤੋਂ ਜ਼ਿਆਦਾ ਬੈਠਦਾ ਹੈ। ਬੀਤੇ ਸਾਲ ਵਿਦਿਆਰਥੀਆਂ ਦਾ ਪਿਆਰਾ ਵਿਸ਼ਾ ਇੰਜੀਨਿਅਰਿੰਗ ਰਿਹਾ ਤੇ 21.1 ਤੋ ਜਿਆਦਾ ਵਿਦਿਆਰਥੀਆਂ ਨੇ ਇੰਜੀਨਿਅਰਿੰਗ ਵਿੱਚ ਦਾਖਲਾ ਲਿਆ।

ਸਭ ਤੋਂ ਜ਼ਿਆਦਾ ਵਿਦਿਆਰਥੀ ਚੀਨ ਦੇ

ਅਮਰੀਕਾ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਵਿੱਚ ਚੀਨ ਦੇ ਵਿਦਿਆਰਥੀ ਸਭ ਤੋਂ ਜ਼ਿਆਦਾ ਹਨ। ਸਾਲ 2018-19 ਵਿੱਚ ਇਕੱਲੇ ਚੀਨ ਤੋਂ 3,69,548 ਵਿਦਿਆਰਥੀ ਅਮਰੀਕਾ ਆਏ। ਇਸ ਸੂਚੀ ਵਿੱਚ ਤੀਜਾ ਸਥਾਨ ਦੱਖਣ ਕੋਰੀਆ 52,250 , ਚੌਥਾ ਸਊਦੀ ਅਰਬ 37,080 ਅਤੇ ਪੰਜਵਾਂ ਕੈਨੇਡਾ ਤੋਂ 26,122 ਆਏ ਵਿਦਿਆਰਥੀਆਂ ਦਾ ਹੈ। ਜੇਕਰ ਵਾਧੇ ਦਰ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ‘ਚ ਵਾਧਾ ਸਭ ਤੋਂ ਜਿਆਦਾ ਦਸ ਫ਼ੀਸਦੀ ਹੈ।

- Advertisement -
Share this Article
Leave a comment