ਕੋਰੋਨਾਵਾਇਰਸ ਦਾ ਵੈਕਸੀਨ ਬਣਾਉਣ ਦੀ ਤਿਆਰੀ, ਟੀਮ ਨੂੰ ਲੀਡ ਕਰ ਰਹੇ ਭਾਰਤੀ ਮੂਲ ਦੇ ਵਿਗਿਆਨੀ

TeamGlobalPunjab
2 Min Read

ਕੈਨਬਰਾ: ਚੀਨ ਦੇ ਵੁਹਾਨ ਤੋਂ ਫੈਲਣਾ ਸ਼ੁਰੂ ਹੋਇਆ ਖਤਰਨਾਕ ਕੋਰੋਨਾਵਾਇਰਸ ਦੁਨੀਆ ਦੇ ਲਗਭਗ 31 ਦੇਸ਼ਾਂ ਤੱਕ ਪਹੁੰਚ ਗਿਆ ਹੈ। ਆਸਟਰੇਲੀਆ ਸਣੇ ਕਈ ਦੇਸ਼ਾਂ ਵਿੱਚ ਇਸ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਨਵੇਂ ਕਿਸਮ ਦੇ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਭਾਰਤੀ ਮੂਲ ਦੇ ਵਿਗਿਆਨੀ ਐਸਐਸ ਵਾਸਨ ਦੀ ਅਗਵਾਈ ਵਿੱਚ ਇੱਕ ਟੀਮ ਕੰਮ ਕਰ ਰਹੀ ਹੈ।

ਸੀਐਸਆਈਆਰਓ ਨੇ ਬਿਆਨ ਜਾਰੀ ਕਰ ਦੱਸਿਆ ਕਿ ਇਸ ਰਿਸਰਚ ਦਾ ਉਦੇਸ਼ ਕੋਰੋਨਾਵਾਇਰਸ ਨੂੰ ਠੀਕ ਤਰ੍ਹਾਂ ਸਮਝਣਾ ਹੈ ਕਿ ਇਹ ਕਿਸ ਤਰ੍ਹਾਂ ਬਣਦਾ ਹੈ ਅਤੇ ਕਿਸ ਤਰ੍ਹਾਂ ਸਾਹ ਦੀ ਨਲੀ ‘ਤੇ ਅਸਰ ਪਾਉਂਦਾ ਹੈ। ਆਸਟਰੇਲੀਆ ਦੀ ਪਸ਼ੂ ਸਿਹਤ ਪ੍ਰਯੋਗਸ਼ਾਲਾ ਦੀ ਹਾਈ ਸਕਿਓਰਿਟੀ ਲੈਬ ਵਿੱਚ ਇਸ ਦਾ ਪ੍ਰੀਖਣ ਚੱਲ ਰਿਹਾ ਹੈ।

ਕੋਰੋਨਾਵਾਇਰਸ ਦਾ ਕਹਿਰ ਸਭ ਤੋਂ ਜ਼ਿਆਦਾ ਚੀਨ ਵਿੱਚ ਦੇਖਣ ਨੂੰ ਮਿਲਿਆ ਹੈ। ਦਸੰਬਰ ਤੋਂ ਹੁਣ ਤੱਕ ਵਾਇਰਸ 636 ਲੋਕਾਂ ਦੀ ਜਾਨ ਲੈ ਚੁੱਕਿਆ ਹੈ, ਜਦਕਿ 31 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ। ਫਿਲਹਾਲ ਇਸ ਦੀ ਰੋਕਥਾਮ ਲਈ ਕੋਈ ਇਲਾਜ ਉਪਲੱਬਧ ਨਹੀਂ ਹੈ। ਇਸ ਤੋਂ ਪਹਿਲਾਂ ਸਿਵੀਅਰ ਐਕਿਊਟ ਰੈਸਪਿਰੇਟਰੀ ਸਿੰਡਰੋਮ ( ਸਾਰਸ ) ਦੀ ਵਜ੍ਹਾ ਕਾਰਨ 2002 – 03 ਵਿੱਚ ਚੀਨ ਅਤੇ ਹਾਂਗਕਾਂਗ ਵਿੱਚ ਲਗਭਗ 650 ਲੋਕਾਂ ਦੀ ਮੌਤ ਹੋ ਗਈ ਸੀ।

ਕੋਰੋਨਾ ਵਾਇਰਸ ਦੇ ਲੱਛਣਾਂ ਵਿੱਚ ਸਾਹ ਸਬੰਧੀ ਲੱਛਣ, ਬੁਖਾਰ, ਖਾਂਸੀ, ਸਾਹ ਲੈਣ ਵਿੱਚ ਤਕਲੀਫ ਸ਼ਾਮਲ ਹਨ। ਜ਼ਿਆਦਾ ਗੰਭੀਰ ਮਾਮਲਿਆਂ ਵਿੱਚ ਸੰਕਰਮਣ ਕਾਰਨ ਨਿਮੋਨੀਆ, ਗੰਭੀਰ ਤੇਜ ਬੁਖਾਰ, ਗੁਰਦੇ ਫੇਲ ਅਤੇ ਮੌਤ ਹੋ ਸਕਦੀ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂੱਜੇ ਵਿਅਕਤੀ ਵਿੱਚ ਫੈਲਦਾ ਹੈ।

- Advertisement -

Share this Article
Leave a comment