ਨਿਊਜ਼ ਡੈਸਕ – ਹੁਣ ਵੋਲੋਦੀਮੀਰ ਜ਼ੇਲੇਨਸਕੀ ਯੂਕਰੇਨ ਦੀਆਂ ਸੜਕਾਂ ਤੇ ਉਤਰੇ ਹੋਏ ਹਨ ਅਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਲਗਾਤਾਰ ਵੀਡੀਓ ਪੋਸਟ ਕਰ ਰਹੇ ਹਨ।
ਉਨ੍ਹਾਂ ਰਾਜਧਾਨੀ ਕੀਵ ਦੀਆਂ ਸੜਕਾਂ ਤੋਂ ਇੱਕ ਵੀਡੀਓ ਪੋਸਟ ਕੀਤਾ ਜਿਸ ‘ਚ ਓਹ ਕਹਿ ਰਹੇ ਹਨ ਕਿ ਅਸੀਂ ਹਥਿਆਰ ਨਹੀਂ ਸੁੱਟਾਂਗੇ ਤੇ ਅਸੀਂ ਲੜਾਂਗੇ।
ਇਸ ਤੋਂ ਪਹਿਲਾਂ ਜ਼ੇਲੇਨਸਕੀ ਫ਼ੌਜੀਆਂ ਨਾਲ ਫ਼ੌਜੀ ਵਰਦੀ ਵਿੱਚ ਤਸਵੀਰਾਂ ‘ਚ ਦਿਖਾਈ ਦਿੱਤੇ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਪ੍ਰਧਾਨਮੰਤਰੀ ਦੇ ਸਲਾਹਕਾਰਾਂ ਨਾਲ ਸੁਰੱਖਿਆ ਮਾਮਲਿਆਂ ਤੇ ਸਲਾਹ ਕਰਦਿਆਂ ਦੀ ਬੈਠਕ ਨੂੰ ਲੈ ਕੇ ਵੀ ਤਸਵੀਰਾਂ ਪੋਸਟ ਕੀਤੀਆਂ ਸਨ।
ਉੱਧਰ ਮਿਲ ਰਹੀਆਂ ਖਬਰਾਂ ਮੁਤਾਬਕ ਪੋਪ ਫਰਾਂਸਿਸ ਨੇ ਰੋਮ ਵਿੱਚ ਰੂਸੀ ਦੂਤਾਵਾਸ ਪਹੁੰਚ ਕੇ ਲੱਗੀ ਜੰਗ ਬਾਰੇ ਚਿੰਤਾ ਜ਼ਾਹਰ ਕੀਤੀ ਤੇ ਜੰਗ ਨੂੰ ਰੋਕਣ ਦੀ ਅਪੀਲ ਵੀ ਕੀਤੀ ਹੇੈ। ਖਬਰਾਂ ਮੁਤਾਬਕ ਇਸ ਤੋਂ ਬਾਅਦ ਯੂਕਰੇਨ ਵਿੱਚ ਇੱਕ ਵੱਡੇ ਗ੍ਰੀਕ ਕੈਥੋਲਿਕ ਲੀਡਰ ਨੂੰ ਭਰੋਸਾ ਵੀ ਦਿੱਤਾ ਹੈ ਕਿ ਉਹ ਇਸ ਜੰਗ ਨੂੰ ਰੋਕਣ ਲਈ ਜੋ ਵੀ ਕਰ ਸਕੇ, ਜ਼ਰੂਰ ਕਰਨਗੇ।