ਜ਼ੇਲੇਂਸਕੀ ਨੇ ਕੈਨੇਡਾ ਦੀ ਪਾਰਲੀਮੈਂਟ ਨੂੰ ਕੀਤਾ ਸੰਬੋਧਨ, ਕਿਹਾ ਰੂਸੀ ਹਮਲਾ ਸਾਡੀ ਜਿੱਤ ਨਾਲ ਹੀ ਹੋਵੇਗਾ ਖ਼ਤਮ

Rajneet Kaur
2 Min Read

ਨਿਊਜ਼ ਡੈਸਕ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵਿਦੇਸ਼ ਦੌਰੇ ‘ਤੇ ਹਨ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮਿਰ ਜ਼ੈਲੈਂਸਕੀ ਨੇ  ਕੈਨੇਡਾ ਦੀ ਪਾਰਲੀਮੈਂਟ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ  ਯੂਕਰੇਨ ਦੀ ਜਿੱਤ ਨਾਲ ਰੂਸ ਦਾ ਹਮਲਾ ਖਤਮ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੀਵ ਦਾ ਸਮਰਥਨ ਕਰਨ ਲਈ ਕੈਨੇਡਾ ਦਾ ਧੰਨਵਾਦ ਕੀਤਾ। 

ਜ਼ੈਲੈਂਸਕੀ ਨੇ ਕਿਹਾ ਕਿ ਜਦੋਂ ਅਸੀਂ ਦੁਨੀਆ ਨੂੰ ਸਾਡਾ ਸਮਰਥਨ ਕਰਨ ਲਈ ਆਖਦੇ ਹਾਂ, ਤਾਂ ਇਹ ਸਿਰਫ਼ ਇੱਕ ਆਮ ਸੰਘਰਸ਼ ਬਾਰੇ ਨਹੀਂ ਹੈ। ਇਹ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਣ ਬਾਰੇ ਹੈ। ਸੱਚਮੁੱਚ ਸਰੀਰਕ ਮੁਕਤੀ, ਆਮ ਔਰਤਾਂ ਅਤੇ ਮਰਦ, ਬੱਚੇ, ਸਾਡੇ ਪਰਿਵਾਰ, ਪੂਰੇ ਸਮਾਜ, ਪੂਰੇ ਸ਼ਹਿਰ ਬਾਰੇ। ਮੈਰਿਓਪੋਲ ਜਾਂ ਬਖਮੁਤ ਜਾਂ ਕਿਸੇ ਹੋਰ ਸ਼ਹਿਰ ਦੀ ਤਬਾਹੀ ਲਈ ਰੂਸ ਸਜ਼ਾ ਤੋਂ ਮੁਕਤ ਨਹੀਂ ਹੋਣਾ ਚਾਹੀਦਾ।

ਦਸ ਦਈਏ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਆਪਣੀ ਪਤਨੀ ਲੇਡੀ ਓਲੇਨਾ ਜ਼ੇਲੇਂਸਕਾ ਨਾਲ ਕੈਨੇਡੀਅਨ ਪਾਰਲੀਮੈਂਟ ਹਾਊਸ ਆਫ ਕਾਮਨਜ਼ ਪਹੁੰਚੇ। ਇੱਥੇ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸੰਸਦ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰੂਸੀ ਹਮਲਾ ਸਾਡੀ ਜਿੱਤ ਨਾਲ ਹੀ ਖ਼ਤਮ ਹੋਵੇਗਾ। ਮਾਸਕੋ ਨੂੰ ਇੱਕ ਵਾਰ ਅਤੇ ਸਭ ਲਈ ਹਰਾਇਆ ਜਾਣਾ ਚਾਹੀਦਾ ਹੈ। ਜ਼ੇਲੇਂਸਕੀ ਨੇ ਕਿਹਾ ਕਿ ਪਿਛਲੇ 40 ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ। ਕੈਨੇਡਾ ਦੀ ਫੌਜੀ ਸਹਾਇਤਾ ਕਾਰਨ ਹੁਣ ਤੱਕ ਹਜ਼ਾਰਾਂ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਰੂਸ ਦੇ ਖਿਲਾਫ ਕੈਨੇਡਾ ਦੀਆਂ ਪਾਬੰਦੀਆਂ ਦੀ ਯੂਕਰੇਨ ਦੇ ਰਾਸ਼ਟਰਪਤੀ ਨੇ ਸ਼ਲਾਘਾ ਕੀਤੀ ਹੈ। ਉਨ੍ਹਾਂ ਯੂਕਰੇਨੀ ਸੈਨਿਕਾਂ ਨੂੰ ਸਿਖਲਾਈ ਦੇਣ ਲਈ ਕੈਨੇਡਾ ਦਾ  ਧੰਨਵਾਦ ਕੀਤਾ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 50 ਬਖਤਰਬੰਦ ਵਾਹਨਾਂ ਲਈ ਯੂਕਰੇਨ ਨੂੰ ਤਿੰਨ ਸਾਲਾਂ ਦੌਰਾਨ 650 ਮਿਲੀਅਨ ਡਾਲਰ ਦੀ ਫੌਜੀ ਸਹਾਇਤਾ ਦਾ ਐਲਾਨ ਕੀਤਾ। ਇਸ ਫਲੀਟ ਵਿੱਚ ਓਨਟੇਰਿਓ ਦੇ ਲੰਡਨ ਵਿੱਚ ਬਣਾਏ ਜਾਣ ਵਾਲੇ ਮੈਡੀਕਲ ਨਿਕਾਸੀ ਵਾਹਨ ਵੀ ਸ਼ਾਮਿਲ ਹੋਣਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment