ਨਸ਼ਾ ਹਰ ਘਰ ਤੇ ਨੌਜਵਾਨ ਦਾ ਬਣ ਗਿਆ ਹੈ ਫੈਸ਼ਨ, ਰੋਕਥਾਮ ਲਈ ਕੰਮ ਕਰਨ ਦੀ ਲੋੜ: ਰਾਜਪਾਲ ਬਨਵਾਰੀ ਲਾਲ ਪੁਰੋਹਿਤ

Rajneet Kaur
2 Min Read

ਚੰਡੀਗੜ੍ਹ :  ਪੰਜਾਬ ‘ਚ ਨਸ਼ਿਆਂ ਦੀ ਦਰ ਸਭ ਤੋਂ ਵੱਧ ਹੈ। ਪੰਜਾਬ ‘ਚ ਗੁਆਂਢੀ ਦੇਸ਼ਾਂ ਦੇ ਨਾਲ-ਨਾਲ ਸੂਬਿਆਂ ਤੋਂ ਵੀ ਨਸ਼ਿਆਂ ਦੀ ਤਸਕਰੀ ਵੱਡੇ ਪੱਧਰ ‘ਤੇ ਹੋ ਰਹੀ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅੱਜ ਲਾਲਾ ਲਾਜਪਤ ਰਾਏ ਦੇ  158ਵੀਂ  ਜਨਮ ਦਿਹਾੜੇ ਨਾਲ ਸਬੰਧਿਤ ਕਿਸੇ ਪ੍ਰੋਗਰਾਮ ‘ਚ ਗਏ ਸਨ ਜਿੱਥੇ ਉਹਨਾਂ ਨੇ ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਚੁੱਕਿਆ ਹੈ।

ਚੰਡੀਗੜ੍ਹ ਸੈਕਟਰ-15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿਖੇ ਆਯੋਜਿਤ ਇਕ ਪ੍ਰਰੋਗਰਾਮ ‘ਚ ਰਾਜਪਾਲ ਪੁਰੋਹਿਤ ਨੇ ਕਿਹਾ ਕਿ ਮੈਂ ਖੁਦ ਹਰ ਮਹੀਨੇ ਪੰਜਾਬ ਦੇ ਚਾਰ ਤੋਂ ਛੇ ਜ਼ਿਲਿਆਂ ਦਾ ਦੌਰਾ ਕਰ ਰਿਹਾ ਹਾਂ। ਮੈਂ ਜ਼ਿਲਿਆਂ ‘ਚ ਅਧਿਕਾਰੀਆਂ ਤੇ ਸਥਾਨਕ ਲੋਕਾਂ ਨਾਲ ਸੰਪਰਕ ਕਰ ਰਿਹਾ ਹਾਂ। ਲੋਕਾਂ ਦੀਆਂ ਸਮੱਸਿਆਵਾਂ ਦੇ ਜਲਦੀ ਅਤੇ ਵਧੀਆ ਹੱਲ ਦੇਣ ਲਈ ਸਿਵਲ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਪਰ ਉਹ ਨਸ਼ਾਖੋਰੀ ਲਈ ਨਾਕਾਫੀ ਹਨ। ਅੱਜ ਨਸ਼ਾ ਹਰ ਘਰ ਤੇ ਨੌਜਵਾਨ ਦਾ ਫੈਸ਼ਨ ਬਣ ਗਿਆ ਹੈ ਤੇ ਇਸ ਦੀ ਰੋਕਥਾਮ ਲਈ ਕੰਮ ਕਰਨ ਦੀ ਲੋੜ ਹੈ। ਜੇਕਰ ਸਮਾਜ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਸਿਆਸਤਦਾਨਾਂ ਨੂੰ ਸਮਾਜ ਨੂੰ ਨਾਲ ਲੈ ਕੇ ਮੁਹਿੰਮ ਚਲਾਉਣੀ ਪਵੇਗੀ।

ਇਸ ਨੂੰ ਰੋਕਣ ਲਈ ਪੰਜਾਬ ਦੇ ਹਰ ਇਕ ਨਾਗਰਿਕ ਨੂੰ ਸਾਥ ਦੇਣਾ ਪਵੇਗਾ। ਉਹਨਾਂ ਨੇ ਲੋਕਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਨਸ਼ਾ ਤਸਕਰਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਹਨਾਂ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਜਿਵੇਂ ਗ੍ਰਹਿਣੀ ਕਣਕ ਵਿਚੋਂ ਰੋੜ ਕੱਢ ਕੇ ਬਾਹਰ ਸੁੱਟਦੀ ਹੈ ਉਵੇਂ ਹੀ ਇਹਨਾਂ ਨਸ਼ਾਂ ਤਸਕਰਾਂ ਨੂੰ ਫੜ ਕੇ ਸਮਾਜ ਤੋਂ ਬਾਹਰ ਕੱਢਣਾ ਚਾਹੀਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment