ਭਾਰਤ ਸਣੇ ਕਈ ਦੇਸ਼ਾਂ ‘ਚ ਯੂਟਿਊਬ ਸੇਵਾਵਾਂ ਠੱਪ! ਲੱਖਾਂ ਯੂਜ਼ਰਸ ਬੁਰੀ ਤਰ੍ਹਾਂ ਪ੍ਰਭਾਵਿਤ

Global Team
2 Min Read

ਨਵੀ ਦਿੱਲੀ : ਭਾਰਤ ਸਮੇਤ ਕਈ ਦੇਸ਼ਾਂ ਵਿੱਚ ਸਵੇਰੇ-ਸਵੇਰੇ ਵੀਡੀਓ ਪਲੇਟਫਾਰਮ YouTube ਦੀਆਂ ਸੇਵਾਵਾਂ ਅਚਾਨਕ ਠੱਪ ਹੋ ਗਈਆਂ। ਯੂਜ਼ਰਸ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਯੂਟਿਊਬ ਨਹੀਂ ਖੁੱਲ੍ਹ ਰਿਹਾ ਸੀ। ਪਹਿਲਾਂ ਯੂਜ਼ਰਸ ਨੂੰ ਲੱਗਿਆ ਕਿ ਇੰਟਰਨੈੱਟ ਕਨੈਕਸ਼ਨ ਕਾਰਨ ਯੂਟਿਊਬ ਨਹੀਂ ਖੁੱਲ੍ਹ ਰਿਹਾ, ਪਰ ਹੌਲੀ-ਹੌਲੀ ਇਹ ਸਮੱਸਿਆ ਸਭ ਦੇ ਨਾਲ ਹੋਣ ਲੱਗੀ। ਐਪ ਅਤੇ ਵੈੱਬਸਾਈਟ ਖੋਲ੍ਹਣ ‘ਤੇ ਲੋਕਾਂ ਨੂੰ ਸਕ੍ਰੀਨ ‘ਤੇ “Something Went Wrong” ਦਾ ਐਰਰ ਮੈਸੇਜ ਦਿਖਾਈ ਦਿੱਤਾ, ਜਿਸ ਕਾਰਨ ਵੀਡੀਓ ਦੇਖਣਾ, ਅਪਲੋਡ ਕਰਨਾ ਅਤੇ ਸਰਚ ਕਰਨਾ ਪ੍ਰਭਾਵਿਤ ਹੋ ਗਿਆ ਹੈ।

ਡਾਊਨ ਡਿਟੈਕਟਰ ਵੈੱਬਸਾਈਟ ਦੇ ਮੁਤਾਬਕ, ਸਭ ਤੋਂ ਪਹਿਲਾਂ ਅਮਰੀਕਾ ਵਿੱਚ ਇਹ ਸਮੱਸਿਆਂ ਸ਼ੁਰੂ ਹੋਈ। ਇਸ ਤੋਂ ਬਾਅਦ ਭਾਰਤ ਵਿੱਚ ਵੀ ਕਈ ਯੂਟਿਊਬ ਯੂਜ਼ਰਸ ਨੇ ਸੇਵਾਵਾਂ ਵਿੱਚ ਦਿੱਕਤ ਦੀਆਂ ਰਿਪੋਰਟਾਂ ਸਾਂਝੀਆਂ ਕੀਤੀਆਂ। ਤਕਨੀਕੀ ਰਿਪੋਰਟਾਂ ‘ਤੇ ਨਜ਼ਰ ਰੱਖਣ ਵਾਲੇ ਮਾਹਰਾਂ ਦੇ ਅਨੁਸਾਰ, ਦੁਨੀਆ ਭਰ ਵਿੱਚ ਯੂਟਿਊਬ ਦੇ ਕਰੋੜਾਂ ਯੂਜ਼ਰਸ ਪ੍ਰਭਾਵਿਤ ਹੋਏ ਹਨ।

ਦਰਅਸਲ, ਇਸ ਤਕਨੀਕੀ ਖਰਾਬੀ ਦਾ ਪ੍ਰਭਾਵ ਸਿਰਫ਼ ਯੂਟਿਊਬ ਤੱਕ ਹੀ ਸੀਮਿਤ ਨਹੀਂ ਸੀ। ਬਹੁਤ ਸਾਰੇ ਉਪਭੋਗਤਾਵਾਂ ਨੇ ਹੋਰ ਗੂਗਲ ਸੇਵਾਵਾਂ, ਐਮਾਜ਼ਾਨ ਵੈੱਬ ਸੇਵਾਵਾਂ ਅਤੇ ਕਲਾਉਡਫਲੇਅਰ ‘ਚ ਵੀ ਸਮੱਸਿਆਵਾਂ ਦੀ ਰਿਪੋਰਟ ਕੀਤੀ, ਜਿਸ ਨਾਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਮੁੱਦਾ ਕਿਸੇ ਵੱਡੇ ਸਰਵਰ ਜਾਂ ਨੈੱਟਵਰਕ ਵਿਘਨ ਨਾਲ ਸਬੰਧਤ ਹੋ ਸਕਦਾ ਹੈ।

ਡਾਊਨਡਿਟੈਕਟਰ ਨੇ ਪੁਸ਼ਟੀ ਕੀਤੀ ਕਿ ਮੰਗਲਵਾਰ ਰਾਤ ਅਮਰੀਕੀ ਸਮੇਂ ਅਨੁਸਾਰ ਲਗਭਗ 8 ਵਜੇ ਤੱਕ 2.40 ਲੱਖ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਅਮਰੀਕਾ ਤੋਂ ਇਲਾਵਾ, ਬ੍ਰਿਟੇਨ, ਕੈਨੇਡਾ ਬ੍ਰਾਜ਼ੀਲ, ਜਰਮਨੀ ਸਮੇਤ ਕਈ ਹੋਰ ਦੇਸ਼ਾਂ ਦੇ ਯੂਟਿਊਬ ਉਪਭੋਗਤਾਵਾਂ ਨੇ ਵੀ ਤਕਨੀਕੀ ਖਰਾਬੀਆਂ ਦੀ ਸ਼ਿਕਾਇਤ ਕੀਤੀ। ਕੰਪਨੀ ਦੇ ਅਨੁਸਾਰ, ਇਸ ਵਿਆਪਕ ਤਕਨੀਕੀ ਖਰਾਬੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

 

Share This Article
Leave a Comment