87 ਸਾਲ ਦੀ ਉਮਰ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੇ ਪਾਸ ਕੀਤੀ 12ਵੀਂ , ਬੋਰਡ ਨੇ ਰੋਕਿਆ ਨਤੀਜਾ

TeamGlobalPunjab
1 Min Read

ਭਿਵਾਨੀ : ਹਰਿਆਣਾ ਦੇ ਚਾਰ ਵਾਰ ਮੁੱਖ ਮੰਤਰੀ ਰਹਿ ਚੁੱਕੇ ਓਪੀ ਚੌਟਾਲਾ 12ਵੀਂ ਜਮਾਤ ‘ਚ ਪਾਸ ਹੋ ਗਏ ਹਨ। ਓਪੀ ਚੌਟਾਲਾ ਨੇ 12ਵੀਂ ਹਰਿਆਣਾ ਸਿੱਖਿਆ ਬੋਰਡ ਤੋਂ ਕੀਤੀ ਹੈ। ਕੋਰੋਨਾ ਦੀ ਦੂਜੀ ਲਹਿਰ ਦੇ ਚਲਦਿਆਂ ਬਗੈਰ ਪ੍ਰੀਖਿਆ ਦੇ ਸਿੱਖਿਆ ਬੋਰਡ ਨੇ ਸਾਰੇ ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ ਹੈ, ਪਰ ਸਾਬਕਾ ਸੀਐਮ ਓਪੀ ਚੌਟਾਲਾ ਸਣੇ 6 ਵਿਦਿਆਰਥੀਆਂ ਦਾ ਰਿਜਲਟ ਰੋਕ ਲਿਆ ਗਿਆ ਹੈ।

ਹਰਿਆਣਾ ਦੀ ਰਾਜਨੀਤੀ ਵਿੱਚ ਆਪਣੀ ਵੱਖਰੀ ਅਤੇ ਪ੍ਰਭਾਵਸ਼ਾਲੀ ਛਵੀ ਰੱਖਣ ਵਾਲੇ ਓਪੀ ਚੌਟਾਲਾ ਦਾ ਸਿੱਖਿਆ ਬੋਰਡ ਨੇ 10ਵੀਂ ਵਿੱਚ ਅੰਗਰੇਜ਼ੀ ਵਿਸ਼ੇ ਦਾ ਪੇਪਰ ਨਾਂ ਦੇਣ ਦੇ ਚਲਦਿਆਂ ਰਿਜਲਟ ਰੋਕ ਲਿਆ ਹੈ। ਇਹ ਖੁਲਾਸਾ ਹਰਿਆਣਾ ਸਿੱਖਿਆ ਬੋਰਡ ਵਲੋਂ ਬੀਤੇ ਦਿਨੀਂ ਜਾਰੀ 12ਵੀਂ ਦੇ ਰਿਜ਼ਲਟ ਜਾਰੀ ਹੋਣ ‘ਤੇ ਹੋਇਆ ਹੈ।

Share this Article
Leave a comment